اُ توں شروع ہون والے پنجابی لفظاں دے معنےਧ

ਵਿ- ਧਾਮ (ਘਰ) ਵਾਲਾ। ੨. ਸੰਗ੍ਯਾ- ਗ੍ਰਿਹਸ੍‍ਥ, ਗ੍ਰਿਸਤੀ। ੩. ਚੰਬਾ- ਜਯਾਫ਼ਤ। ੪. ਸਿਮਲੇ ਕੋਲ ਇੱਕ ਨਿਕੀ ਜਿਹੀ ਪਹਾੜੀ ਰਿਆਸਤ.


ਦੇਖੋ, ਧਾਇ.


ਦੇਖੋ, ਧਾਵਨ.


ਧਾਵੰਤੇ. ਧਾਵਨ ਕਰੰਤੇ. ਹ਼ਮਲਾ ਕਰਦੇ ਹਨ. "ਧਾਯੰਤੇ ਗੋਪਾਲ ਕੀਰਤਨਹ." (ਸਹਸ ਮਃ ੫)


ਦੇਖੋ, ਧਾਰਣ. "ਧਾਰਹੁ ਕਿਰਪਾ ਜਿਸਹਿ ਗੁਸਾਈ." (ਬਾਵਨ) ੨. ਦੇਖੋ, ਧਾੜ. "ਪਰੀ ਧਾਮ ਤਵ ਧਾਰ." (ਚਰਿਤ੍ਰ ੧੭੦) ੩. ਦੇਖੋ, ਧਾਰਾ. ਇਸੇ ਤੋਂ ਗਊ ਆਦਿਕ ਪਸ਼ੂਆਂ ਦੀ ਧਾਰ ਕੱਢਣੀ ਸ਼ਬਦ ਹੈ। ੪. ਤੰਤ੍ਰਸ਼ਾਸਤ੍ਰ ਅਨੁਸਾਰ ਇੱਕ ਟੂਣਾ ਮੰਤ੍ਰ ਪੜ੍ਹਕੇ ਸ਼ਰਾਬ, ਤੇਲ, ਜਲ ਆਦਿ ਦੀ ਘਰ ਜਾਂ ਨਗਰ ਦੇ ਚਾਰੇ ਪਾਸੇ ਧਾਰ ਦੇਣੀ. "ਧਾਰ ਭੇਟ ਪੂਜਾ ਏ ਦੈਹੈਂ." (ਪੰਪ੍ਰ) ੫. ਸ਼ਸਤ੍ਰ ਦਾ ਵਾਢ. "ਯਹ ਪ੍ਰੇਮ ਕੋ ਪੰਥ ਕਰਾਰ ਹੈ ਰੇ, ਤਲਵਾਰ ਕੀ ਧਾਰ ਪੈ ਧਾਵਨੇ ਹੈ." (ਬੋਧ ਕਵਿ) ੬. ਸੰ. ਧਾਰ. ਜ਼ੋਰ ਦਾ ਮੀਂਹ। ੭. ਵਰਖਾ ਦਾ ਜਲ। ੮. ਉਧਾਰ. ਰ਼ਿਣ। ੯. ਵਿ- ਗੰਭੀਰ. ਗਹਰਾ. ਡੂੰਘਾ.


ਸੰਗ੍ਯਾ- ਧੀਰਯ. ਦਿਲਾਸਾ.


ਵਿ- ਧਾਰਣ ਵਾਲਾ. ਰੱਖਣ ਵਾਲਾ। ੨. ਸੰਗ੍ਯਾ- ਪਾਤ੍ਰ. ਬਾਸਨ. ਭਾਂਡਾ.


ਕ੍ਰਿ. ਦੁੱਧ ਚੋਣਾ. ਦੇਖੋ, ਧਾਰ ੩.


ਸੰ. ਸੰਗ੍ਯਾ- ਫੜਨ ਦੀ ਕ੍ਰਿਯਾ। ੨. ਰੱਖਣ ਦੀ ਕ੍ਰਿਯਾ। ੩. ਉਤਨਾ ਵਜ਼ਨ, ਜੋ ਤੋਲਣ ਲਈ ਇੱਕ ਵਾਰ ਤਰਾਜ਼ੂ ਵਿੱਚ ਰੱਖਿਆ ਜਾਵੇ.


ਸੰ. ਵਿ- ਰੱਖਣ ਵਾਲਾ. ਧਾਰਣ ਕਰਤਾ.