اُ توں شروع ہون والے پنجابی لفظاں دے معنےਮ

ਸੰਗ੍ਯਾ- ਮਹੀ (ਪ੍ਰਿਥਿਵੀ) ਦੀ ਪਾਲਨਾ ਕਰਨ ਵਾਲਾ ਪ੍ਰਿਥਿਵੀ ਦਾ ਸ੍ਵਾਮੀ ਰਾਜਾ. ਬਾਦਸ਼ਾਹ। ੨. ਕਰਤਾਰ. ਵਾਹਗੁਰੂ.


ਦੇਖੋ, ਮੁਹੀਬ.


ਵਿ- ਮਹੀ (ਪ੍ਰਿਥਿਵੀ) ਦਾ ਭੂਸਣ. ਜਗਤ ਨੂੰ ਸ਼ੋਭਾ ਦੇਣ ਵਾਲਾ.


ਸੰ. महीभृत. ਸੰਗ੍ਯਾ ਪ੍ਰਿਥਿਵੀ ਨੂੰ ਪਾਲਨ ਅਤੇ ਧਾਰਨ ਵਾਲਾ ਰਾਜਾ ਅਤੇ ਪਹਾੜ। ੨. ਕਰਤਾਰ.


ਸੰ. महीयस. ਵਿ- ਅਤਿਸ਼ਯ ਮਹਾਨ. ਬਹੁਤ ਵਡਾ. "ਮਹਾਨੰ ਮਹੀਯਾਨ ਰੂਪ ਜਿ ਹੋਈ." (ਨਾਪ੍ਰ) ਫ਼ਾ. [مہِین] ਮਿਹੀਨ। ੨. ਸੰ. ਮਹੀਯਮਾਨ. ਪੂਜਾ ਯੋਗ੍ਯ। ੩. ਬਹੁਤ ਹੱਛਾ.


ਸੰਗ੍ਯਾ- ਪ੍ਰਿਥਿਵੀ ਪੁਰ ਉੱਗਣ ਵਾਲਾ, ਬਿਰਛ। ੨. ਘਾਹ. ਸਾਗ.


ਦੇਖੋ, ਮੇਹੀਵਾਲ.