اُ توں شروع ہون والے پنجابی لفظاں دے معنےਕ

ਸੰ. कृतघ्र ਵਿ- ਕੀਤੇ ਹੋਏ ਨੂੰ ਨਾਸ਼ ਕਰਨ ਵਾਲਾ. ਜੋ ਕੀਤੇ ਉਪਕਾਰ ਨੂੰ ਮਿਟਾਦੇਵੇ. ਇਹਸਾਨਫ਼ਰਾਮੋਸ਼. ਦੇਖੋ, ਅਕਿਰਤਘਨ.


ਵਿ- ਕ੍ਰਿਤ (ਫਲ) ਦੇ ਧਾਰਨ ਵਾਲਾ. ਫਲ ਦੇਣਾ ਹੈ ਜਿਸ ਦੇ ਹੱਥ. ਫਲਪ੍ਰਦਾਤਾ. "ਕ੍ਰਿਪਾ ਕੀ ਸੂਰਤ ਕ੍ਰਿਤਧਰ." (ਗ੍ਯਾਨ) ੨. ਕ੍ਰਤੁ (ਸ਼ਕਤਿ) ਧਾਰਨ ਵਾਲਾ. ਸ਼ਕਤਿਮਾਨ.


ਦੇਖੋ, ਕ੍ਰਿਤਵਰਮਾ.


ਸੰਗ੍ਯਾ- ਸਤਯੁਗ. ਦੇਖੋ, ਯੁਗ.


ਵਿ- ਧਾਰਣ ਕੀਤਾ ਹੈ ਵਰਮ (ਕਵਚ) ਜਿਸ ਨੇ. ਸੰਜੋਆ ਪਹਿਨੇ ਹੋਏ। ੨. ਸੰਗ੍ਯਾ- ਯਾਦੁਵੰਸ਼ੀ ਕਨਕ ਦਾ ਪੁਤ੍ਰ ਅਤੇ ਕ੍ਰਿਤਵੀਰਯ ਦਾ ਭਾਈ। ੩. ਹ੍ਰਿਦਕ ਦਾ ਪੁਤ੍ਰ ਇੱਕ ਰਾਜਾ, ਜਿਸ ਦੇ ਯੁੱਧ ਦਾ ਪ੍ਰਸੰਗ ਮਹਾਭਾਰਤ ਵਿੱਚ ਹੈ.


ਵਿ- ਕੀਰਤਿ ਵਾਲੀ. ਸ਼੍‌ਲਾਘਿਤ. "ਤਵ ਤੀਨੋ ਕ੍ਰਿਤਵਾਨੀ." (ਨਾਪ੍ਰ) ਤੂੰ ਤੇਹਾਂ ਦੇਵਤਿਆਂ ਤੋਂ ਸਲਾਹੀ ਗਈ ਹੈਂ। ੨. ਕ੍ਰਿਯਾ ਵਾਲੀ. ਤਿੰਨ ਕ੍ਰਿਯਾ (ਉਤਪੱਤਿ, ਪਾਲਨ, ਸੰਘਾਰ) ਕਰਨ ਵਾਲੀ.


ਵਿ- ਕ੍ਰਿਤ (ਕੀਤਾ) ਅਕ੍ਰਿਤ (ਨਾ ਕੀਤਾ) ਕਰਿਆ ਅਣਕਰਿਆ। ੨. ਸੰਗ੍ਯਾ- ਤੰਦੁਲ ਜੌਂ ਆਦਿਕ ਹਵਨ ਦੀ ਸਾਮਗ੍ਰੀ. ਦੇਖੋ, ਕਾਤ੍ਯਾਯਨ ਸਿਮ੍ਰਿਤਿ ਖੰਡ ੨੪, ਸ਼ਃ ੩.