اُ توں شروع ہون والے پنجابی لفظاں دے معنےਕ

ਸੰ. ਕ੍ਰਿਤ੍ਵਾ. ਕ੍ਰਿ. ਵਿ- ਕਰਕੇ ਬਣਾਕੇ. "ਕੀਰਤੰ ਕਲਿਕਰਮ ਕ੍ਰਿਤੁਆ." (ਸਹਸ ਮਃ ੫)


ਕਿਰਾਤੇਨ. ਕਿਰਾਤ (ਸ਼ਿਕਾਰੀ) ਕਰਕੇ. "ਮ੍ਰਿਗੀਸ ਜਾਣੁ ਘੂਮਤੰ ਕ੍ਰਿਤੇਣ ਕ੍ਰਿਤ ਕ੍ਰਿਤੀ ਸਰੰ." (ਦੱਤਾਵ) ਮ੍ਰਿਗੀ ਦਾ ਈਸ਼ (ਹਰਿਣ) ਮਾਨੋ ਕਿਰਾਤ ਦੇ ਕਾਤਿਲ ਤੀਰ ਦਾ ਘਾਇਲ ਕੀਤਾ ਘੁਮੇਰੀ ਖਾਂਦਾ ਹੈ.


ਸੰ. कृत्रिम ਵਿ- ਬਣਾਉਟੀ. ਦੇਖੋ, ਕਿਰਤਮ। ੨. ਸੰਗ੍ਯਾ- ਕਸਤੂਰੀ। ੩. ਚੀਨੀ ਕਪੂਰ.


ਸੰ. कृदर ਸੰਗ੍ਯਾ- ਭੰਡਾਰ। ੨. ਖ਼ਜ਼ਾਨਾ। ੩. ਘਰ। ੪. ਉਦਰ. ਪੇਟ.


ਸੰ. कृप ਧਾ- ਕਲਪਨਾ. ਅੰਦਾਜ਼ਾ ਕਰਨਾ (ਅਟਕਲਨਾ). ਸੁੰਦਰ ਹੋਣਾ. ਚਮਕਣਾ। ੨. ਦੇਖੋ, ਕ੍ਰਿਪੀ.


ਕ੍ਰਿਪਾ ਅਕ੍ਸ਼ਿ. ਇਕ੍ਰਪਾਦ੍ਰਿਸ੍ਟਿ. ਨਜਰੇ ਇ਼ਨਾਯਤ. "ਸਤਸੰਗਤਿ ਮੇਲ ਕਰਿ ਕ੍ਰਿਪਛੇ." (ਬਸੰ ਮਃ ੪)


ਕੰਜੂਸ. ਸੂਮ. ਬਖ਼ੀਲ.#(ੳ) ਦਾਨ ਬਿਨ ਦਰਬ ਨਿਦਾਨ ਠਹਰਾਤ ਕੌਨ#ਗ੍ਯਾਨ ਬਿਨ ਯਸ਼ ਅਪਯਸ਼ ਕਰ ਕਰਗੇ,#"ਕਵਿਰਾਯ" ਸੰਤਨ ਸੁਭਾਇ ਸੁਨੇ ਸੂਮਨ ਕੇ#ਧਰਮ ਬਿਹੂਨੇ ਧਨ ਧਰਾ ਧਰ ਧਰਗੇ,#ਕਾਮ ਆਏ ਕਾਹੂੰ ਕੇ ਨ ਦਾਮ ਦੁਹੁਁ ਦੀਨਨ ਕੇ#ਧਾਮ ਗਾਡੇ ਗਾਡੇ ਸਬ ਗਥ ਗਰ ਗਰਗੇ,#ਬੋਰ ਬੋਰ ਬਿਰਦ ਬਡਾਈ ਬੇਸ਼ਊਰ ਕੇਤੇ#ਜੋਰ ਜੋਰ ਕ੍ਰਿਪਣ ਕਰੋਰਿ ਮਰ ਮਰਗੇ.#(ਅ) ਦਾਤਾ ਹਾਥ ਜਾਤੀ ਤੌ ਕਦਰ ਹੂੰ ਨ ਪਾਤੀ ਅਬ#ਮੇਰੇ ਹਾਥ ਆਈ ਹੈਂ ਬਧਾਈ ਬਾਂਟ ਬਾਵਰੀ!#ਖਾਨੇ ਦਰਖਾਨੇ ਤਹਿਖਾਨੇ ਬੀਚ ਬਾਸ ਦੈਹੋਂ#ਹੋਇ ਨਾ ਉਦਾਸ ਮੇਰੋ ਯਹੈ ਚਿਤ ਚਾਵਰੀ!#ਭਾਈ ਸੁਤ ਮੀਤਨ ਪੈ ਕੌਡੀ ਨਹਿ ਜਾਂਨ ਦੈਹੋਂ#ਵਾਂਧਵ ਸਪੂਰਨ ਕੋ ਆਪਨ ਸੁਭਾਵਰੀ!#ਖੈਹੋਂ ਨ ਖਵੈਹੋਂ ਮਰਜੈਹੋਂ ਤੋ ਸਿਖਾਯ ਜੈਹੋਂ#ਸੂਮ ਕਹੈ ਲੱਛਮੀ! ਤੂ ਬੈਠੀ ਗੀਤ ਗਾਵਰੀ!#(ੲ) ਸੌਨ ਲਗ੍ਯੋ ਜਬ ਰੈਨ ਮੇ ਸੂਮ ਕੋ#ਤਾਂਹਿ ਸਮੇ ਸੁਪਨਾ ਅਯੋ ਭੈਯਾ,#ਆਨ ਅਸੀਸ ਕਰੀ ਦਿਜ ਨੇ ਇਮ-#"ਰਾਜਿ ਰਖੈ ਤੁਮ ਕੋ ਜਗਮੈਯਾ,"#ਦੇਨ ਲਗ੍ਯੋ ਤਬ ਏਕ ਰੁਪੈਯਾ,#ਸੁ ਤਾਂਹਿ ਸਮੇਂ ਅਖਿਯਾਂ ਖੁਲਗੈਯਾ,#ਆਹ! ਰੇ ਦੈਯਾ ਕਹਾਂ ਕਰਦੈਯਾ!#ਜੁ ਜਾਗ ਨ ਆਤੀ ਤੁ ਜਾਤ ਰੁਪੈਯਾ.#(ਸ) ਕਿਰਪਨ ਅਪਨੀ ਯੁਵਤਿ ਸੋਂ#ਰਤਿ ਮਾਨਤ ਅਲਸਾਯ।#ਮਤ ਕਹੁਁ ਪੁਤ੍ਰ ਉਦਾਰ ਹ੍ਵੈ#ਦੈਹੈ ਦ੍ਰਵ੍ਯ ਲੁਟਾਯ.#(ਹ) ਦੇਵਤਾ ਤੇ ਸੁਰ ਔ ਅਸੁਰ ਕਹੈਂ ਦਾਨਵ ਤੇ#ਦਾਈ ਕੋ ਸੁ ਧਾਯ ਦਾਲ ਪਹਿਤੀ ਲਹਤ ਹੈਂ,#ਦਰਪਨ ਮੁਕੁਰ ਔ ਦਾਖ ਤੇਂ ਮੁਨੱਕਾ ਕਹੈਂ#ਦਾਸ ਤੇਂ ਖਵਾਸ ਕਹਿ ਕਹਿ ਨਿਬਹਤ ਹੈਂ,#ਦੇਵੀ ਸੋਂ ਭਵਾਨੀ ਔਰ ਦੇਹਰਾ ਕੋ ਕਹੈਂ ਮਠ#ਰੈਨ ਦਿਨ ਘਾਸੀਰਾਮ ਯਾਹੀ ਤੋ ਚਹਤ ਹੈਂ,#ਦਾਨਾ ਸੋਂ ਚਬੇ ਨਾ ਤ੍ਯੋਂ ਹੀ ਦੀਪ ਕੋ ਚਰਾਗ ਕਹੈਂ#ਦੋਇਬੇ ਕੇ ਡਰ ਤੇਂ ਸੋ ਦਦਾ ਨ ਕਹਤ ਹੈਂ.#੨. ਕੀੜਾ। ੩. ਕਮੀਨਾ.


ਸੰਗ੍ਯਾ- ਕੰਜੂਸੀ. ਸੂਮਪੁਣਾ. ਬਖ਼ੀਲੀ.


ਕ੍ਰਿਪਾ ਕਰਕੇ. "ਹਰਿ ਦੇਵਹੁ ਹਰਿ ਕ੍ਰਿਪਣੇ." (ਨਟ ਮਃ ੪)