nan
ਵਿ- ਕ੍ਰਿਪਾਣ (ਤਲਵਾਰ) ਹੈ ਜਿਸ ਦੇ ਹੱਥ ਵਿੱਚ। ੨. ਸੰਗ੍ਯਾ- ਮਹਾਕਾਲ.
ਸੰਗ੍ਯਾ- ਛੋਟੀ ਤਲਵਾਰ। ੨. ਵਿ- ਕ੍ਰਿਪਾਨਵਾਲਾ. ਕ੍ਰਿਪਾਣਧਾਰੀ.
ਸੰ. कृपाण ਸੰਗ੍ਯਾ- ਜੋ ਕ੍ਰਿਪਾ ਨੂੰ ਫੈਂਕ ਦੇਵੇ. ਜਿਸ ਦੇ ਚਲਾਉਣ ਵੇਲੇ ਰਹਮ ਨਾ ਆਵੇ. ਤਲਵਾਰ. ਸ਼੍ਰੀ ਸਾਹਿਬ. ਸ਼ਮਸ਼ੇਰ. ਸਿੰਘਾਂ ਦਾ ਦੂਜਾ ਕਕਾਰ ਜੋ, ਅਮ੍ਰਿਤਧਾਰੀ ਨੂੰ ਪਹਿਰਣਾ ਵਿਧਾਨ ਹੈ. ਦੇਖੋ, ਸ਼ਸਤ੍ਰ "ਜੇ ਜੇ ਹੁਤੇ ਅਕਟੇ ਵਿਕਟੇ ਸੁ ਕਟੇ ਕਾਲ ਕ੍ਰਿਪਾਣ ਕਰਕੇ ਮਾਰੇ." (ਵਿਚਿਤ੍ਰ)#ਚਕ੍ਰਪਾਨਿ ਪਾਨਿ ਮੇ ਤਿਹਾਰੇ ਸ਼੍ਰੀ ਗੋਬਿੰਦ ਸਿੰਘ!#ਤੇਰੀ ਜੋ ਕ੍ਰਿਪਾਨ ਪਰੈ ਜਾਂ ਪਰ ਕ੍ਰਿਪਾ ਨ ਹੈ.#(ਗ੍ਵਾਲ ਕਵਿ)#ਕੱਛ ਕ੍ਰਿਪਾਨ ਨ ਕਬਹੂ ਤ੍ਯਾਗੈ।#ਸਨਮੁਖ ਲਰੈ ਨ ਰਣ ਤੇ ਭਾਗੈ.#(ਪ੍ਰਸਨੋੱਤਰ ਭਾਈ ਨੰਦ ਲਾਲ)#੨. ਇੱਕ ਛੰਦ, ਜੋ ਕਬਿੱਤ ਦੀ ਜਾਤਿ ਹੈ. ਲੱਛਣ- ਚਾਰ ਚਰਣ (ਤੁਕਾਂ), ਪ੍ਰਤਿ ਚਰਣ ੩੨ ਅੱਖਰ, ਅੱਠ ਅੱਠ ਅੱਖਰਾਂ ਪੁਰ ਅਨੁਪ੍ਰਾਸ ਸਹਿਤ ਚਾਰ ਵਿਸ਼੍ਰਾਮ. ਹਰੇਕ ਚਰਣ ਦਾ ਸੱਤਵਾਂ, ਪੰਦ੍ਰਵਾਂ, ਤੇਈਹਵਾਂ ਅਤੇ ਇਕਤੀਹਵਾਂ ਅੱਖਰ ਗੁਰੁ, ਅਤੇ ਅੱਠਵਾਂ, ਸੋਲਵਾਂ, ਚੌਬੀਹਵਾਂ ਅਤੇ ਬੱਤੀਹਵਾਂ ਲਘੁ. ਇਸ ਛੰਦ ਦਾ ਪ੍ਰਯੋਗ ਵੀਰਰਸ ਲਈ ਵਿਸ਼ੇਸ ਹੁੰਦਾ ਹੈ.#ਉਦਾਹਰਣ#ਸੈਨਾਪਤਿ ਕਾਲਾਖ਼ਾਨ, ਜੋਰਕੈ ਚਮੂ ਮਹਾਨ,#ਧਾਰ ਬਲ ਅਭਿਮਾਨ, ਡਟ੍ਯੋ ਹੈ ਮੈਦਾਨ ਆਨ, ਰਿਸਕਰ ਪੈਂਦਾਖ਼ਾਨ, ਭਯੋ ਗੁਰੁ ਸਮੁਹਾਨ,#ਸਿੰਘਨਾਦ ਉੱਚ ਠਾਨ, ਬੋਲ੍ਯੋ ਨਹਿ ਪੈਹੋਂ ਜਾਨ,#ਗਹਿਕੈ ਰਕਾਬ ਪਾਨ, ਰੋਕਲੀਨ ਹੈ ਕਿੰਕਾਨ,#ਹੇਤ ਭੂਮਿ ਪੈ ਗਿਰਾਨ, ਲਾਵਤ ਸ਼ਰੀਰਤਾਨ,#ਸ਼ਤ੍ਰੁਬਨ ਕੋ ਕ੍ਰਿਸ਼ਾਨ, ਵੀਰ ਸੋਢਿਵੰਸ਼ ਭਾਨ,#ਕਾਲਜੀਹ ਕੇ ਸਮਾਨ, ਝਾਰੀ ਸਿਰ ਪੈ ਕ੍ਰਿਪਾਨ.; ਦੇਖੋ, ਕ੍ਰਿਪਾਣ.
ਇੱਕ ਛੰਦ. ਲੱਛਣ- ਚਾਰ ਚਰਣ. ਪ੍ਰਤਿ ਚਰਣ, ਸ, ਨ, ਲ. , , .#ਉਦਾਹਰਣ-#ਜਹਿਂ ਤੀਰ ਛੁਟਤ। ਰਣਧੀਰ ਜੁਟਤ।#ਬਰ ਬੀਰ ਉਠਤ। ਤਨੁਤ੍ਰਾਣ ਤੁਟ ॥#(ਕਲਕੀ)#(ਅ) ਦੱਤਾਵਤਾਰ ਵਿੱਚ ਮਧੁਭਾਰ ਦਾ ਹੀ ਨਾਉਂ ਕ੍ਰਿਪਾਨਕ੍ਰਿਤ ਆਇਆ ਹੈ,#ਯਥਾ-#ਮੁਨਿ ਅਤਿ ਅਪਾਰ। ਗੁਣ ਗਣ ਉਦਾਰ।#ਵਿਦ੍ਯਾ ਵਿਚਾਰ। ਨਿਤ ਕਰਤ ਚਾਰ ॥
ਦੇਖੋ, ਕਿਰਪਾਨਦ। ੨. ਕ੍ਰਿਪਾਣ ਦੇਣ ਵਾਲਾ.
ਵਿ- ਕ੍ਰਿਪਾਣ ਰੱਖਣ ਵਾਲਾ। ੨. ਸੰਗ੍ਯਾ- ਅਮ੍ਰਿਤੀਆ ਸਿੰਘ. ਖ਼ਾਲਸਾ.
ਤਲਵਾਰ ਵਾਲੀ, ਸੈਨਾ (ਸਨਾਮਾ)
ਦੇਖੋ, ਕ੍ਰਿਪਾਣਪਾਣਿ।#੨. ਸੰਗ੍ਯਾ- ਦੁਰਗਾ. ਭਵਾਨੀ. "ਦੀਨੀ ਰਾਜਧਾਨੀ ਵਜ੍ਰਪਾਨੀ ਕੋ ਕ੍ਰਿਪਾਨਪਾਨੀ." (ਨਾਪ੍ਰ)
ਦੇਖੋ, ਭੇਟ ਕਰਨਾ.
nan
ਕ੍ਰਿਪਾ ਦਾ ਖ਼ਜ਼ਾਨਾ। ੨. ਕ੍ਰਿਪਾ ਦਾ ਸਮੁੰਦਰ. "ਕ੍ਰਿਪਾਨਿਧਾਨ ਦਿਆਲ ਬਖਸੰਦ." (ਸੁਖਮਨੀ) "ਕ੍ਰਿਪਾਨਿਧਿ! ਬਸਹੁ ਰਿਦੈ ਹਰਿ ਨੀਤ." (ਟੋਡੀ ਮਃ ੫)