ਦੇਖੋ, ਕ੍ਰਿਪਾਣੀ. "ਸਦਾ ਰਾਖਲੈ ਮੋ ਕ੍ਰਿਪਾਕੈ ਕ੍ਰਿਪਾਨੀ." (ਛੱਕੇ) ੨. ਛੋਟੀ ਤਲਵਾਰ. "ਪਾਗ ਹੂੰ ਕੋ ਬਾਂਧਬੋ ਕਛੁਕ ਦਿਨ ਪੀਛੇ ਸੀਖ੍ਯੋ, ਪਹਿਲੇ ਹੀ ਸੀਖ੍ਯੋ ਸਿੰਘ ਬਾਂਧਬੋ ਕ੍ਰਿਪਾਨੀ ਕੋ." (ਕਵਿ ੫੨)
ਕ੍ਰਿਪਾ ਦਾ ਆਯਤਨ (ਘਰ).
nan
nan
nan
ਵਿ- ਕ੍ਰਿਪਾਲੁ. ਕ੍ਰਿਪਾਧਾਰੀ. ਕ੍ਰਿਪਾਵਾਲਾ. ਦਯਾਵਾਨ. "ਪ੍ਰਭੂ ਦਇਆਰ ਕ੍ਰਿਪਾਰ." (ਕਾਨ ਮਃ ੫) "ਹੋਹੁ ਦੀਨ ਕ੍ਰਿਪਾਰਾ." (ਗਉ ਛੰਤ ਮਃ ੫)
ਦੇਖੋ, ਕ੍ਰਿਪਾਲੁ। ੨. ਸੰਗ੍ਯਾ- ਜੱਲੂ ਕਾ ਕ੍ਰਿਪਾਲ, ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਵਡਾ ਜੋਧਾ ਸੀ। ੩. ਕਟੋਚ ਦਾ ਰਾਜਾ, ਜੋ ਨਾਦੌਨ ਦੇ ਜੰਗ ਵਿੱਚ ਭੀਮਚੰਦ ਕਹਲੂਰੀਏ ਦੇ ਵਿਰੁੱਧ ਲੜਨ ਗਿਆ. ਦਸ਼ਮੇਸ਼ ਨੇ ਇਸ ਨੂੰ ਭਾਰੀ ਸ਼ਿਕਸਤ ਦਿੱਤੀ। ੪. ਦੇਖੋ, ਕ੍ਰਿਪਾਲਚੰਦ। ੫. ਦੇਖੋ, ਕ੍ਰਿਪਾਲਦਾਸ.
ਮਾਤਾ ਗੁਜਰੀ ਜੀ ਦਾ ਭਾਈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਾਮਾ. ਏਹ ਪਰਮ ਗੁਰੁਭਗਤ ਅਤੇ ਮਹਾਨ ਯੋਧਾ ਸੀ. ਇਸ ਨੇ ਭੰਗਾਣੀ ਦੇ ਯੁੱਧ ਵਿੱਚ ਵਡੀ ਬਹਾਦੁਰੀ ਵਿਖਾਈ, ਜਿਸ ਦਾ ਜਿਕਰ ਕਲਗੀਧਰ ਨੇ ਵਿਚਿਤ੍ਰਨਾਟਕ ਦੇ ਅੱਠਵੇਂ ਅਧ੍ਯਾਯ ਵਿੱਚ ਕੀਤਾ ਹੈ-#"ਤਹਾਂ ਮਾਤੁਲੇਯੰ ਕ੍ਰਿਪਾਲੰ ਕਰੁੱਧੰ." x x#੨. ਕਾਂਗੜੇ ਦਾ ਰਾਜਾ. ਕਟੋਚ ਗੋਤ੍ਰ ਕਾਰਣ ਇਸ ਨੂੰ ਕਟੋਚੀਆ ਭੀ ਕਈ ਥਾਈਂ ਲਿਖਿਆ ਹੈ. ਦੇਖੋ, ਵਿਚਿਤ੍ਰ ਨਾਟਕ ਅਃ ੯. ਇਸ ਦਾ ਨਾਉਂ ਕ੍ਰਿਪਾਰਾਮ ਭੀ ਇਕ ਥਾਂ ਆਇਆ ਹੈ. ਹੁਸੈਨੀ ਦੇ ਜੰਗ ਵਿੱਚ ਇਸ ਦਾ ਦਿਹਾਂਤ ਹੋਇਆ. ਦੇਖੋ, ਵਿਚਿਤ੍ਰਨਾਟਕ ਅਃ ੧੧.
ਨਾਮ ਦਾ ਰਸੀਆ ਅਤੇ ਮਹਾਨ ਸ਼ੂਰਵੀਰ ਉਦਾਸੀ ਸਾਧੂਆਂ ਦਾ ਮਹੰਤ, ਜਿਸ ਨੂੰ ਭੰਗਾਣੀ ਦੇ ਯੁੱਧ ਵਿੱਚ ਹਯਾਤ ਖ਼ਾਂ ਸਰਦਾਰ ਨੂੰ ਕੁਤਕੇ ਨਾਲ ਮਾਰਿਆ ਸੀ, ਜਿਸ ਪੁਰ ਪ੍ਰਸੰਨ ਹੋ ਕੇ ਦਸ਼ਮੇਸ਼ ਨੇ ਸਰੋਪਾ ਬਖ਼ਸ਼ਿਆ ਅਤੇ ਵਿਚਿਤ੍ਰਨਾਟਕ ਵਿੱਚ ਲਿਖਿਆ-#"ਕ੍ਰਿਪਾਲੰ ਕੁਪ੍ਯੋ ਹੈ ਕੁੱਤਕੋ ਸੰਭਾਰੀ,#ਹਠੀ ਖ਼ਾਨ ਹੱਯਾਤ ਕੇ ਸੀਸ ਝਾਰੀ,#ਉਠੀ ਛਿੱਛ ਇੱਛੰ ਕੱਢਾ ਮਿੱਜ ਜੋਰੰ,#ਮਨੋ ਮਾਖਨੰ ਮੱਟਕੀ ਕਾਨ੍ਹ ਫੋਰੰ."#ਕ੍ਰਿਪਾਲਦਾਸ ਦੀ ਗੱਦੀ ਦਾ ਅਸਥਾਨ ਪਿੰਡ ਹੇਹਰ (ਜਿਲਾ ਲੁਦਿਆਨਾ) ਹੈ. ਜਦ ਦਸ਼ਮੇਸ਼ ਮਾਛੀਵਾੜੇ ਤੋਂ ਉੱਚਪੀਰ ਦਾ ਰੂਪ ਧਾਰਕੇ ਹੇਹਰ ਪਹੁਚੇ, ਤਦ ਕ੍ਰਿਪਾਲ ਦਾਸ ਨੇ ਸਤਿਗੁਰੂ ਦੀ ਸੇਵਾ ਕੀਤੀ ਅਤੇ ਵਿਦਾਇਗੀ ਸਮੇਂ ਕਈ ਕੋਹ ਤੀਕ ਪਲੰਘ ਦਾ ਪਾਵਾ ਉਠਾਂਈਂ ਗਿਆ.
ਵਿ- ਕ੍ਰਿਪਾਯੁਕ੍ਤ. ਕ੍ਰਿਪਾਵਾਲਾ. ਮਿਹਰਬਾਨ.
nan
nan