ਖਰਤਾਰ. ਆਨੰਦ ਹੈ ਜਿਸ ਦਾ ਸ੍ਵਰੂਪ ਲਕ੍ਸ਼੍ਣ. "ਆਨੰਦ ਰੂਪ ਅਨੂਪ ਅਗੋਚਰ." (ਮਾਰੂ ਸੋਲਹੇ ਮਃ ੧)
ਸੰ. आनन्दिन. ਵਿ- ਪ੍ਰਸੰਨ. ਖ਼ੁਸ਼. ਆਨੰਦ ਵਾਲਾ.
ਦੇਖੋ, ਆਨੰਦ.
ਸੰ. आप. ਧਾ- ਵ੍ਯਾਪਨਾ. ਪ੍ਰਾਪਤ ਹੋਣਾ. ਤ੍ਰਿਪਤ ਕਰਨਾ. ਸਮਾਪਤ ਕਰਨਾ। ੨. आत्सन- ਆਤ੍ਸਨ੍. ਸਰਵ- ਖ਼ੁਦ. ਸ੍ਵਯੰ "ਕਰਹੁ ਸੰਭਾਰ ਸਰਬ ਕੀ ਆਪ." (ਗੁਪ੍ਰਸੂ) ੩. ਤੁਮ ਅਤੇ ਓਹ ਦੀ ਥਾਂ ਸਨਮਾਨ ਬੋਧਕ ਸ਼ਬਦ. "ਗੁਰੁਸਿੱਖੀ ਕੋ ਬਖਸ਼ੋ ਆਪ." (ਗੁਪ੍ਰਸੂ) ੪. ਸੰਗ੍ਯਾ- ਆਪਾਭਾਵ. ਖ਼ੁਦੀ ਹੌਮੈ. "ਓਨਾ ਵਿਚਿ ਆਪ ਵਰਤਦਾ ਕਰਣਾ ਕਿਛੂ ਨ ਜਾਇ." (ਮਾਰੂ ਮਃ ੩) ੫. ਭਾਵ- ਕਰਤਾਰ, ਜੋ ਸਭ ਦਾ ਆਪਣਾ ਆਪ ਹੈ. "ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ." (ਸ. ਕਬੀਰ) ੬. ਆਪਣਾ ਗ੍ਯਾਨ. ਆਤਮ ਬੋਧ. "ਆਪੈ ਨੋ ਆਪ ਖਾਇ ਮਨੁ ਨਿਰਮਲੁ ਹੋਵੈ." (ਵਾਰ ਸ੍ਰੀ ਮਃ ੩) ੭. ਵਿ- ਆਪਣਾ. "ਇਸਟ ਮੀਤ ਆਪ ਬਾਪ ਨ ਮਾਈ." (ਗਉ ਮਃ ੫) "ਸੋ ਧਨ ਕਿਸਹਿ ਨ ਆਪ." (ਆਸਾ ਮਃ ੪) ੮. ਸੰ. आप्र- ਆਪ੍ਰ. ਵਿ- ਨਿਰਾਲਸ. ਚੁਸਤ. ਚਾਲਾਕ. "ਲਏ ਸਰਬ ਸੈਨਾ ਕੀਏ ਆਪ ਰੂਪੰ." (ਪਾਰਸਾਵ) ੯. आपम्- ਆਪਃ ਸੰਗ੍ਯਾ- ਜਲ. ਪਾਣੀ. "ਜੈਸੇ ਧਾਰ ਸਾਗਰ ਮੇ ਗੰਗਾ ਜੀ ਕੋ ਆਪ ਹੈ." (ਚੰਡੀ ੧)
ਸੰਗ੍ਯਾ- ਪਰਸਪਰ ਸੰਬੰਧ। ੨. ਨਾਤਾ। ੩. ਭਾਈਚਾਰਾ। ੪. ਦੇਖੋ, ਆਪ ੭। ੫. ਕ੍ਰਿ. ਵਿ- ਆਪੋ ਵਿੱਚੀ. ਆਪਸ ਮੇ.
ਵਿ- ਖ਼ੁਦਗਰਜ. ਆਪਣਾ ਸ੍ਵਾਰਥ (ਮਤਲਬ) ਸਿੱਧ ਕਰਨ ਵਾਲਾ. ਮਤਲਬੀ. "ਮਨਮੁਖ ਆਪਸੁਆਰਥੀ." (ਵਾਰ ਸੋਰ ਮਃ ੩)
ਦੇਖੋ, ਅਪਕਾਰੀ। ੨. ਦੇਖੋ, ਆਬਕਾਰੀ.
ਕ੍ਰਿ- ਆਪਣੇ ਤਾਂਈ ਪ੍ਰਧਾਨ ਪੁਰਖਾਂ ਵਿੱਚ ਸ਼ੁਮਾਰ ਕਰਾਉਣਾ. ਅਭਿਮਾਨ ਦੇ ਵਸ਼ ਹੋ ਕੇ ਆਪਣੇ ਤਾਂਈ ਆਗੂਆਂ ਦੀ ਗਿਣਤੀ ਵਿੱਚ ਗਿਣਾਉਣਾ. "ਜੇ ਕੋ ਆਪ ਗਣਾਇਦਾ ਸੋ ਮੂਰਖ ਗਾਵਾਰ." (ਵਾਰ ਗੂਜ ੧. ਮਃ ੩).
ਦੇਖੋ, ਅਪਾਗ੍ਰਹਿ.
ਸੰ. ਸੰਗ੍ਯਾ- ਹੱਟ. ਦੁਕਾਨ। ੨. ਬਾਜ਼ਾਰ। ੩. ਦੇਖੋ, ਆਪਨ. "ਆਪਣ ਲੀਆ ਜੇ ਮਿਲੈ." (ਮਾਝ ਬਾਰਹਮਾਹਾ)
ਦੇਖੋ, ਅਪਨਾ. "ਆਪਣਾ ਚੋਜ ਕਰਿ ਵੇਖੈ ਆਪੇ." (ਵਾਰ ਬਿਹਾ ਮਃ ੪)
ਸੰਗ੍ਯਾ- ਖ਼ੁਦਪਸੰਦੀ. ਮਨਮੁਖਤਾ. ਮਨਮਤਿ. "ਆਪਣੈ ਭਾਣੈ ਜੋ ਚਲੈ ਭਾਈ! ਵਿਛੁੜਿ ਚੋਟਾ ਖਾਵੈ." (ਸੋਰ ਮਃ ੩) ੨. ਕਰਤਾਰ ਦਾ ਭਾਣਾ. ਵਾਹਗੁਰੂ ਦੀ ਰਜਾ.