اُ توں شروع ہون والے پنجابی لفظاں دے معنےਆ

ਸੰ. ਆਪੱਤਿ. ਸੰਗ੍ਯਾ- ਮੁਸੀਬਤ. ਵਿਪੱਤਿ. ਵਿਪਦਾ. "ਸੰਪਤ ਹਰਖ ਨ ਆਪਤ ਦੂਖਾ." (ਗਉ ਮਃ ੫) ੨. ਸੰ. आत्मत्व- ਆਤਮਤ੍ਵ. ਹੌਮੈ. ਅਭਿਮਾਨ. "ਕਾਮ ਕ੍ਰੋਧ ਲੋਭ ਮੋਹ ਆਪਤ ਪੰਚ ਦੂਤ ਬਿਖੰਡਿਓ." (ਸਵੈਯੇ ਮਃ ੩. ਕੇ) ੩. ਸੰ. ਆਪ੍ਤ ਵਿ- ਪ੍ਰਾਪਤ. ਹਾਸਿਲ। ੪. ਦਾਨਾ. ਚਤੁਰ। ੫. ਯਥਾਰਥ ਵਕਤਾ। ੬. ਸੰਗ੍ਯਾ- ਰਿਖੀ. ਸਾਧੂ.


ਸੰ. ਆਪ੍ਤਕਾਮ. ਵਿ- ਸਭ ਕਾਮਨਾਂ ਜਿਸਦੀਆਂ ਪੂਰੀਆਂ ਹੋ ਗਈਆਂ ਹਨ. ਪੂਰਣਕਾਮ.


ਦੇਖੋ, ਆਪਤ ੧। ੨. ਸੰ. ਆਪ੍ਤਿ. ਸੰਗ੍ਯਾ- ਪ੍ਰਾਪਤੀ. ਲਾਭ.


ਸੰ. आत्मत्व- ਆਤਮਤ੍ਵ. ਸੰਗ੍ਯਾ- ਹੌਮੈ. ਖੁਦੀ। ੨. ਖੁਦਪਸੰਦੀ. "ਛੋਡ ਆਪਤੁ ਬਾਦ ਅਹੰਕਾਰਾ." (ਟੋਡੀ ਮਃ ੫)


ਸੰ. ਸੰਗ੍ਯਾ- ਮੁਸੀਬਤ. ਵਿਪਦਾ. ਵਿਪੱਤਿ। ੨. ਵਿਘਨ. "ਤਹਾਂ ਦੂਖ ਸਭ ਆਪਦ." (ਸਾਰ ਮਃ ੫)


ਸਰਵ- ਨਿਜ ਦਾ. ਆਪਣਾ. "ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ." (ਸੋਰ ਰਵਿਦਾਸ) ੨. ਖ਼ੁਦ ਆਪ. "ਅਵਰ ਮੂਏ ਕਿਆ ਸੋਗ ਕਰੀਜੈ। ਤਉ ਕੀਜੈ ਜਉ ਆਪਨ ਜੀਜੈ." (ਗਉ ਕਬੀਰ) ੩. ਸੰਗ੍ਯਾ- ਦੁਕਾਨ. ਹੱਟ. ਦੇਖੋ, ਆਪਣ. "ਬਨਜ ਸੌਜ ਸੋਂ ਆਪਨ ਪੂਰੀ." (ਨਾਪ੍ਰ)


ਸਰਵ- ਨਿਜ ਦਾ. ਆਪਣਾ. ਅਪਨਾ. "ਆਪਨੜਾ ਪ੍ਰਭੁ ਨਦਰਿ ਕਰਿ ਦੇਖੈ." (ਵਡ ਮਃ ੪) "ਆਪਨੜੈ ਘਰਿ ਹਰਿਰੰਗੋ ਕੀ ਨ ਮਾਣੇਹਿ"? (ਤਿਲੰ ਮਃ ੧)


ਦੇਖੋ, ਅਪਨਾ.


ਵਿ- ਆਪਣਾ ਲਿਬਾਸ। ੨. ਹੰਕਾਰ ਦਾ ਰੂਪ. ਹੌਮੈ ਦੀ ਮੂਰਤਿ. "ਭਯੋ ਆਪ ਭੇਸੰ." (ਰਾਮਾਵ)