اُ توں شروع ہون والے پنجابی لفظاں دے معنےਸ

ਦੇਖੋ, ਸਘਾਰਨ.


ਸੰ. सच् ਧਾ- ਗਿੱਲਾ ਕਰਨਾ. ਸੇਵਾ ਕਰਨਾ. ਪੂਰਾ ਸਮਝਣਾ. ਸੰਬੰਧੀ ਹੋਣਾ। ੨. ਵਿ- ਸੇਵਾ ਕਰਨ ਵਾਲਾ। ੩. ਸੰਗ੍ਯਾ- ਸਤ੍ਯ. ਸੱਚ. "ਸਚ ਬਿਨੁ ਸਾਖੀ ਮੂਲੋ ਨ ਬਾਕੀ." (ਸਵਾ ਮਃ ੧) ੪. ਪਾਰਬ੍ਰਹਮ. ਸਤ੍ਯਰੂਪ. " ਸਚ ਕੀ ਬਾਣੀ ਨਾਨਕ ਆਖੈ." (ਤਿਲੰ ਮਃ ੧) ੫. ਆਨੰਦ. "ਤਤਹਿ ਤਤੁ ਮਿਲਿਆ ਸਚ ਪਾਵਾ." (ਗਉ ਬਾਵਨ ਕਬੀਰ) ੬. ਦੇਖੋ, ਸਚੁ ਅਤੇ ਸੱਚ। ੭. ਡਿੰਗ. ਸੰਗ੍ਯਾ- ਗੋਤ੍ਰ. ਕੁਲ. ਵੰਸ਼.


ਸਤ੍ਯ. ਮਿਥ੍ਯਾ ਦੇ ਵਿਰੁੱਧ। ੨. ਰਾਸ੍ਤੀ. ਸਚਾਈ। ੩. सत- च ਸਤ੍ਯ- ਅਤੇ.


ਦੇਖੋ, ਸੱਚਾ.


ਸੱਚਾ ਗਵਾਹ। ੨. ਸੱਚੀ ਗਵਾਹੀ। ੩. ਸੱਚੀ ਕਥਾ.


ਸੱਚਾ ਗੀਤ. ਕਰਤਾਰ ਦੀ ਮਹਿਮਾ ਵਾਲਾ ਛੰਦ.


ਸਤ੍ਯ ਲੋਕ।੨ ਨਿਰਵਾਣ ਪਦ. ਤੁਰੀਯ (ਤੁਰੀਆ) ਪਦ। ੩. ਅਵਿਨਾਸ਼ੀ ਮੰਡਲ.


ਸੱਚਖੰਡ ਵਿੱਚ. "ਸਚਖੰਡਿ ਵਸੈ ਨਿਰੰਕਾਰੁ." (ਜਪੁ)


ਸਤਿਗੁਰੂ ਦਾ ਘਰ। ੨. ਸਤਸੰਗ। ੩. ਪਰਮਪਦ. ਅਵਿਨਾਸ਼ੀ ਪਦ.


ਸਤਸੰਗ ਵਿੱਚ. "ਸਚਘਰਿ ਬੈਸਿ ਰਹੇ ਗੁਣ ਗਾਏ." (ਮਾਝ ਮਃ ੫)


ਦੇਖੋ, ਸਚ ਘਰ. "ਸਚ ਘਰੁ ਲੇਹੁ ਬਤਾਇ." (ਪ੍ਰਭਾ ਮਃ ੧)