اُ توں شروع ہون والے پنجابی لفظاں دے معنےਆ

ਵਿ- ਅਮੋੜ. ਜਿਸ ਦੀ ਮੁਹਾਰ ਆਪਣੇ ਹੱਥ ਹੈ. ਆਪਹੁਦਰਾ. ਦੂਜੇ ਦੀ ਨਸੀਹਤ ਨਾ ਮੰਨਣ ਵਾਲਾ। ੨. ਕਿਸੇ ਦੀ ਪ੍ਰੇਰਣਾ ਤੋਂ ਬਿਨਾ ਸਾਰੇ ਕੰਮ ਆਪ ਕਰਨ ਵਾਲਾ। ੩. ਕਿਸੇ ਸੰਸਕਾਰ ਬਿਨਾ ਸੁਤੇ ਕਹਿਣ ਵਾਲਾ। "ਮੁਖਿ ਬੋਲੈ ਆਪਮੁਹਾਹੁ." (ਸੋਰ ਮਃ ੪)


ਦੇਖੋ, ਅਪਰਸ. "ਨਿਰਹਾਰ ਵਰਤੀ ਆ ਪਰਸਾ" (ਸ੍ਰੀ ਅਃ ਮਃ ੫)


ਕ੍ਰਿ- ਆਪਣੇ ਤਾਈਂ ਜਾਹਿਰ ਕਰਨਾ. ਆਪਣੇ ਤਾਈਂ ਪ੍ਰਸਿੱਧ ਕਰਨ ਦਾ ਯਤਨ ਕਰਨਾ। ੨. ਆਪਣੀ ਅਸਲੀਅਤ ਜਾਹਰ ਕਰਨੀ. "ਰਤਨਾ ਸਾਰ ਨ ਜਾਣਈ, ਆਵੈ ਆਪੁ ਲਖਾਇ." (ਵਾਰ ਰਾਮ ੧. ਮਃ ੨)


ਕ੍ਰਿ- ਆਪਾਭਾਵ ਦੂਰ ਕਰਨਾ. ਹੰਕਾਰ ਮਿਟਾਉਣਾ.


ਸੰਗ੍ਯਾ- ਆਪਣੀ ਸੱਤਾ. ਆਪਾਭਾਵ। ੨. ਹੌਮੈ. ਹੰਕਾਰ। ੩. ਆਪਣੀ ਅਸਲੀਅਤ. "ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ." (ਧਨਾ ਮਃ ੯) ੪. ਮਰਾ. ਆੱਪਾ. ਪਿਤਾ. ਬਾਪ.


ਸੰ. ਆਪ੍ਯਾਯਨ. ਸੰਗ੍ਯਾ- ਤਰਪਣ. ਸੇਚਨ. ਆਬਪਾਸ਼ੀ. "ਸਲਿਲ ਆਪਾਉ ਸਾਰੰਗਪਾਣੀ." (ਸ੍ਰੀ ਮਃ ੧) ਕਰਤਾਰ ਦਾ ਨਾਮ, ਜਲ ਸਿੰਜੋ। ੨. ਦੇਖੋ, ਆਪਾਉਣਾ.


ਦੇਖੋ, ਆਪਾਉ। ੨. ਕ੍ਰਿ- ਅਪਣਾਉਣਾ. ਆਪਣਾ ਕਰਨਾ. "ਪ੍ਰਭੁ ਗਹਿ ਭੁਜਾ ਆਪਾਇਓ." (ਗਉ ਅਃ ਮਃ ੫)


ਆਪਣਾ ਕੀਤਾ. ਦੇਖੋ, ਆਪਾਉਣਾ। ੨. ਆਪਣਾ ਰੂਪ ਕਰ ਲਿਆ. ਆਪਣੇ ਰੂਪ ਵਿੱਚ ਮਿਲਾਇਆ. "ਕਰਨਾ ਆਪਿ ਕਰਾਵਨ ਆਪੇ, ਕਹੁ ਨਾਨਕ ਆਪਿ ਆਪਾਇਓ." (ਸਾਰ ਮਃ ੫)


ਬੇਲਾਗ. ਦੇਖੋ, ਅਪਾਹ. "ਕਰਣ ਕਾਰਣ ਸਮਰਥ ਆਪਾਹੇ." (ਮਾਰੂ ਸੋਲਹੇ ਮਃ ੫)


ਸੰ. ਸੰਗ੍ਯਾ- ਨਦੀ. ਜਿਸ ਵਿੱਚ ਆਪ (ਪਾਣੀ) ਵਹਿੰਦਾ ਹੈ. "ਚਿੰਤ ਆਪਗਾ ਭਈ ਮਹਾਨੀ." (ਨਾਪ੍ਰ) ਦੇਖੋ, ਬਿਨਾਪਗਾ.


ਦੇਖੋ, ਅਪਾਰ. "ਕਉਤਕ ਕਰੈ ਰੰਗ ਆਪਾਰ." (ਸੁਖਮਨੀ)


ਸਰਵ- ਆਪ ਦਾ ਬਹੁ ਵਚਨ. ਅਸੀਂ. ਹਮ.