اُ توں شروع ہون والے پنجابی لفظاں دے معنےਘ

ਵਿ- ਸੰਘਣਾ. ਸਘਨ. "ਵੁਠਾ ਘੁਘ ਗਿਰਾਉ ਜੀਉ." (ਸ੍ਰੀ ਮਃ ੫. ਪੈਪਾਇ) ਪਿੰਡ ਸੰਘਣਾ ਵਸਿਆ ਹੈ. ਭਾਵ ਸ਼ੁਭ ਗੁਣਾਂ ਦੀ ਆਬਾਦੀ ਹੋਈ ਹੈ। ੨. ਸੰਗ੍ਯਾ- ਕੰਠ ਦਾ ਸੁਰ. ਗਲ ਦੀ ਆਵਾਜ਼.


ਵਿ- ਸਘਨ. ਸ਼ੰਘਣਾ। ੨. ਘੂਕ (ਉੱਲੂ) ਸਮਾਨ. ਘੁਘੂ ਦੀ ਤਰਾਂ. "ਮਾਇਆ ਮਗਨ ਭ੍ਰਮਤ ਘੁਘਨਾ." (ਸਵੈਯੇ ਸ੍ਰੀ ਮੁੱਖਵਾਕ ਮਃ ੫)


ਦੇਖੋ, ਘੁਘ.


ਸੰ. ਘੂਕ. ਸੰਗ੍ਯਾ- ਉੱਲੂ. "ਘੁਘੂ ਸੁਝ ਨ ਸੁਝਈ." (ਭਾਗੁ) ਘੁਘੂ (ਉੱਲੂ) ਨੂੰ ਸੁਝ (ਸੂਰ੍‍ਯ) ਨਹੀਂ ਸੁਝਦਾ (ਦਿਖਾਈ ਦਿੰਦਾ).


ਸੰ. घुट्. ਧਾ- ਲੌਟਣਾ (ਪਰਤਣਾ), ਬਦਲਣਾ, ਮਾਰਨਾ (ਵਧ ਕਰਨਾ), ਰੋਕਣਾ, ਰਖ੍ਯਾ ਕਰਨਾ। ੨. ਸੰਗ੍ਯਾ- ਜਲ ਦੁੱਧ ਆਦਿ ਪਦਾਰਥ ਦਾ ਉਤਨਾ ਪ੍ਰਮਾਣ ਜੋ ਇੱਕ ਵਾਰ ਮੂੰਹ ਵਿੱਚ ਆ ਸਕੇ. ਘੂਟ। ੩. ਦੇਖੋ, ਘੁੱਟਣਾ. "ਤੇ ਸਾਕਤ ਨਰ ਜਮਿ ਘੁਟੀਐ." (ਗਉ ਮਃ ੪)