اُ توں شروع ہون والے پنجابی لفظاں دے معنےਚ

ਦੇਖੋ, ਚਮਸ. ਫ਼ਾ. [چمچہ] ਚਮਚਹ. ਛੋਟੀ ਕੜਛੀ.


ਸੰਗ੍ਯਾ- ਚੰਮ (ਚਰਮ) ਨੂੰ ਚਿਮੜ (ਚੰਬੜ) ਜਾਣ ਵਾਲਾ ਇੱਕ ਜੀਵ. ਇਹ ਖਲੜੀ ਵਿੱਚ ਛੇਕ ਕਰਕੇ ਲਹੂ ਪੀਂਦਾ ਹੈ. ਕਿਲਨੀ ਚਰਮਕ੍ਰਿਮਿ (Tick). ੨. ਚਿੱਚੜ ਵਾਂਙ ਚਿਮੜ ਜਾਣ ਵਾਲਾ ਆਦਮੀ, ਜੋ ਪਿੱਛਾ ਨਾ ਛੱਡੇ। ੩. ਗੁਣ ਤ੍ਯਾਗਕੇ ਔਗੁਣ ਗ੍ਰਹਣ ਕਰਨ ਵਾਲਾ ਪੁਰਖ.


ਚਰਮਯੂਕਾ. ਚਮੜੀ ਨੂੰ ਚਿਮੜਨ ਵਾਲੀ ਇੱਕ ਪ੍ਰਕਾਰ ਦੀ ਜੂੰ. Tick louse.


ਸੰ. चमत्कार ਸੰਗ੍ਯਾ- ਅਚਰਜ. ਅਚੰਭਾ। ੨. ਹੈਰਾਨ ਕਰਨ ਵਾਲਾ ਵਿਸਯ। ੩. ਕਰਾਮਾਤ. ਸਿੱਧੀ। ੪. ਪ੍ਰਕਾਸ਼. "ਦਾਮਿਨੀ ਚਮਤਕਾਰ ਤਿਉ ਵਰਤਾਰਾ ਜਗਖੇ." (ਗਉ ਵਾਰ ੨. ਮਃ ੫) ੫. ਕਾਵ੍ਯ ਦਾ ਉਹ ਗੁਣ, ਜੋ ਸ਼੍ਰੋਤਾ ਅਤੇ ਵਕਤਾ ਦੇ ਚਿੱਤ ਨੂੰ ਰੌਸ਼ਨ ਕਰਦਾ ਹੈ.