اُ توں شروع ہون والے پنجابی لفظاں دے معنےਤ

ਪੁਤ੍ਰੀ. ਬੇਟੀ. ਦੇਖੋ, ਤਨਯਾ. "ਜਨਮੀ ਤਨੀਯਾ ਸੁਮਤਿ ਪ੍ਰਬੀਨਾ." (ਨਾਪ੍ਰ) ੨. ਦੇਖੋ, ਤਣੀਆ.


ਸੰ. ਸੰਗ੍ਯਾ- ਸ਼ਰੀਰ. ਦੇਹ. "ਤਨੁ ਧਨੁ ਆਪਨ ਥਾਪਿਓ." (ਧਨਾ ਮਃ ੫) ੨. ਚਮੜਾ ਤੁਚਾ। ੩. ਵਿ- ਪਤਲਾ. ਕ੍ਰਿਸ਼। ੪. ਥੋੜਾ। ੫. ਕੋਮਲ। ੬. ਸੁੰਦਰ। ੭. ਸਿੰਧੀ. ਸੰਗ੍ਯਾ- ਪੇਟ. ਉਦਰ। ੮. ਤਨਯ (ਪੁਤ੍ਰ) ਲਈ ਭੀ ਤਨੁ ਸ਼ਬਦ ਆਇਆ ਹੈ. "ਗੁਰੁ ਰਾਮਦਾਸ ਤਨੁ ਸਰਬਮੈ ਸਹਜਿ ਚੰਦੋਆ ਤਾਣਿਅਉ." (ਸਵੈਯੇ ਮਃ ੫. ਕੇ)


ਵਿ- ਥੋੜਾ ਤਨਿਕ ਮਾਤ੍ਰ.


ਸੰਗ੍ਯਾ- ਤਨੁ (ਸ਼ਰੀਰ) ਤੋਂ ਜ (ਜਨਮਿਆ) ਪੁਤ੍ਰ.


ਸੰਗ੍ਯਾ- ਤਨੁ (ਸ਼ਰੀਰ) ਤੋਂ ਜਾ (ਉਪਜੀ) ਪੁਤ੍ਰੀ.


ਕਵਚ. ਸੰਜੋਆ. ਦੇਖੋ, ਤਨਤ੍ਰਾਣ.


ਸੰਗ੍ਯਾ- ਤਨੁਤ੍ਰਾਣ (ਕਵਚ) ਵਾਲ ਸੈਨਾ. (ਸਨਾਮਾ)


ਸੰਗ੍ਯਾ- ਸੈਨਾ ਦੀ ਵੈਰਣ ਬੰਦੂਕ. (ਸਨਾਮਾ)


ਤਨੁ (ਤੁਚਾ) ਅਤੇ ਸ਼ਰੀਰ ਦੇ ਪੇਟ ਆਦਿ ਅੰਗ. "ਭਰੀਐ ਹਥੁ ਪੈਰੁ ਤਨੁਦੇਹ." (ਜਪੁ) ਇਸ ਤੁਕ ਦੇ ਵਿਚਾਰ ਲਈ ਦੇਖੋ, ਤਨੁ ੨. ਅਤੇ ੭.


ਸੰ. ਸੰਗ੍ਯਾ- ਸ਼ਰੀਰ. ਦੇਹ। ੨. ਪੁਤ੍ਰ। ੩. ਗਊ। ੪. ਜਲ.