اُ توں شروع ہون والے پنجابی لفظاں دے معنےਧ

ਦੇਖੋ, ਜਲਧਾਰਾ.


ਸੰ. ਸੰਗ੍ਯਾ- ਜਲ ਆਦਿ ਦ੍ਰਵ ਪਦਾਰਥ ਦਾ ਵਹਾਉ, ਅਥਵਾ ਤਤੀਹਰੀ. "ਚਲੀ ਵਿਲੋਚਨ ਤੇ ਜਲਧਾਰਾ." (ਗੁਪ੍ਰਸੂ) ੨. ਸ਼ਸਤ੍ਰ ਦਾ ਤੇਜ਼ ਸਿਰਾ. ਧਾਰ. ਬਾਢ। ੩. ਫ਼ੌਜ ਦੀ ਪੰਕ੍ਤਿ. ਸਫ। ੪. ਸੰਤਾਨ. ਔਲਾਦ. ੫. ਲਕੀਰ. ਰੇਖਾ। ੬. ਪਹਾੜ ਦੀ ਸ਼੍ਰੇਣੀ (ਕਤਾਰ). Mountain Range. 7. ਸਮੁਦਾਯ. ਗਰੋਹ। ੮. ਪ੍ਰਕਰਣ ਅਥਵਾ ਦਫ਼ਹ. "ਆਵਣੁ ਜਾਣੁ ਨਹੀ ਜਮਧਾਰਾ." (ਮਾਰੂ ਸੋਲਹੇ ਮਃ ੧) ਯਮਰਾਜ ਦੇ ਕਾਨੂਨ ਦੀ ਦਫਹ ਅਨੁਸਾਰ ਆਵਣ ਜਾਣੁ ਨਹੀਂ। ੯. ਮਾਲਵਾ (ਮਧ੍ਯਭਾਰਤ) ਦੀ ਇੱਕ ਨਗਰੀ, ਜੋ ਭੋਜ ਦੇ ਸਮੇਂ ਪ੍ਰਸਿੱਧ ਸੀ. ਇਹ ਚੇਦਿ ਦੇ ਪੱਛਮ ਪ੍ਰਮਾਰ ਵੰਸ਼ ਦੀ ਰਾਜਧਾਨੀ ਰਹੀ ਹੈ. ਇੱਥੇ ਸੰਮਤ ੧੦੩੨ ਵਿੱਚ ਮੁੰਜ ਰਾਜ ਕਰਦਾ ਸੀ, ਅਤੇ ਉਸ ਦਾ ਭਤੀਜਾ ਭੋਜ ਸੰਮਤ ੧੦੬੮ ਵਿੱਚ ਇਸ ਦਾ ਸ੍ਵਾਮੀ ਸੀ. ਦਸਮਗ੍ਰੰਥ ਵਿੱਚ ਇੱਥੇ ਭਰਥਰੀ (ਭਰਿਰ੍‍ਤ੍ਰਹਰੀ) ਦਾ ਰਾਜ ਕਰਨਾ ਭੀ ਲਿਖਿਆ ਹੈ- "ਧਾਰਾ ਨਗਰੀ ਕੋ ਰਹੈ ਭਰਥਰਿ ਰਾਵ ਸੁਜਾਨ." (ਚਰਿਤ੍ਰ ੨੦੯) ੧੦. ਦੇਖੋ, ਧਾੜਾ. "ਏਕ ਦਿਵਸ ਧਾਰਾ ਕੋ ਗਯੋ." (ਚਰਿਤ੍ਰ ੬੫) ੧੧. ਧਾਰਨ ਕੀਤਾ. ਦੇਖੋ, ਧਾਰਣ. "ਏਹੁ ਆਕਾਰੁ ਤੇਰਾ ਹੈ ਧਾਰਾ." (ਭੈਰ ਮਃ ੩)


ਦੇਖੋ, ਜਲਧਾਰਾ.


ਸੰ. ਸੰਗ੍ਯਾ- ਜੋ ਜਲਧਾਰਾ ਵਾਸਤੇ ਅਟਦਾ (ਘੁੰਮਦਾ) ਹੈ. ਚਾਤਕ. ਪਪੀਹਾ। ੨. ਬਦਲ। ੩. ਮਸਤ ਹਾਥੀ। ੪. ਘੋੜਾ.


ਮਹਾਭਾਰਤ ਅਨੁਸਾਰ ਇੱਕ ਪਵਿਤ੍ਰ ਤੀਰਥ. ਇਹ ਪਟਿਆਲਾ ਰਾਜ ਦੇ ਪੰਜੌਰ ਨਗਰ ਪਾਸ ਹੈ. ਜਿੱਥੇ ਗੁਰੂ ਨਾਨਕ ਦੇਵ ਜੀ ਧਰਮਪ੍ਰਚਾਰ ਕਰਦੇ ਪਧਾਰੇ ਹਨ. ਦਰਬਾਰ ਵੱਲੋਂ ਗੁਰਦ੍ਵਾਰੇ ਵਿੱਚ ਪੂਜਨ ਪਾਠ ਦਾ ਪ੍ਰਬੰਧ ਹੈ. ਦੇਖੋ, ਪੰਜੌਰ.


ਸੰਗ੍ਯਾ- ਤਿੱਖੀ ਧਾਰ ਰੱਖਣ ਵਾਲਾ, ਸ਼ਸਤ੍ਰ। ੨. ਜਲਧਾਰਾ ਧਾਰਨਵਾਲਾ, ਬੱਦਲ. ਮੇਘ. "ਦੇਖ ਦਾਨਧਾਰਾ ਧਾਰਾਧਰ ਸ਼ਰਮਾਨੇ ਹੈਂ." (ਸੇਖਰ)


ਸੰਗ੍ਯਾ- ਧਾਰਾਧਰ (ਬੱਦਲ) ਤੋਂ ਪੈਦਾ ਹੋਇਆ ਜਲ. (ਸਨਾਮਾ)


ਸੰਗ੍ਯਾ- ਧਾਰਾਧਰ (ਮੇਘ) ਦਾ ਦਿਤਾ ਹੋਇਆ (ਜਲ), ਉਸ ਦੇ ਧਰ (ਧਾਰਨ ਵਾਲਾ), ਸਮੁੰਦਰ. (ਸਨਾਮਾ) ੨. ਤਾਲ.


ਮੇਘ ਜੇਹੀ ਧੁਨਿ ਕਰਨ ਵਾਲਾ ਰਾਵਣ ਦਾ ਪੁਤ੍ਰ, ਮੇਘਨਾਦ. (ਸਨਾਮਾ) ੨. ਬੱਦਲ ਦੀ ਗਰਜ.


ਧਾਰਾਧਰਦ ਧਰ. ਦੇਖੋ, ਧਾਰਾਧਰਦ- ਧਰ.


ਸੰਗ੍ਯਾ- ਤਿੱਖੀਧਾਰ ਧਾਰਣ ਵਾਲੀ ਤਲਵਾਰ. "ਅਸਿ ਕ੍ਰਿਪਾਨ ਧਾਰਾਧਰੀ." (ਸਨਾਮਾ) ੨. ਨਦੀ.


ਦੇਖੋ, ਧਾਰਾ ੯.