اُ توں شروع ہون والے پنجابی لفظاں دے معنےਮ

ਦੇਖੋ, ਮਹਲਾ. "ਸੇਜੈ ਕੰਤ ਮਹੇਲੜੀ ਮਹਲਾ ਸੂਤੀ ਬੂਝ ਨ ਪਾਇ." (ਸ੍ਰੀ ਅਃ ਮਃ ੧) "ਕੰਤਾਂ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ." (ਮਃ ੩. ਵਾਰ ਸੂਹੀ) "ਸਿਖ ਸੁਣਹੁ ਮਹੇਲੀ ਹੋ!" (ਵਡ ਛੰਤ ਮਃ ੧) ਸੰਸਕ੍ਰਿਤ ਵਿੱਚ ਇਸਤ੍ਰੀ ਲਈ ਮਹੇਲਾ ਸ਼ਬਦ ਭੀ ਆਇਆ ਹੈ। ੨. ਮਾਂਹ- ਤੇਲ. ਉਬਾਲੇ ਹੋਏ ਮਾਂਹ ਅਤੇ ਮੋਠਾਂ ਨੂੰ ਗੁੜ ਤੇਲ ਨਾਲ ਗੁੰਨ੍ਹਕੇ ਘੋੜੇ ਲਈ ਤਿਆਰ ਕੀਤਾ ਰਾਤਬ, ਜੋ "ਮਹੇਲਾ" ਨਾਮ ਤੋਂ ਪ੍ਰਸਿੱਧ ਹੈ. "ਲਾਖੋਂ ਕੇ ਹਯ ਖਰੇ ਤਬੇਲੇ। ਖਾਂਇ ਮਲੀਦਾ ਸਦਾ ਮਹੇਲੇ।" (ਗੁਪ੍ਰਸੂ)


ਸੰ. ਵਿ- ਮਹਾਨ ਇੰਦ੍ਰ. ਵਡਾ ਸ੍ਵਾਮੀ। ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਵਡੇ ਐਸ਼੍ਵਰਯ ਵਾਲਾ, ਇੰਦ੍ਰ ਦੇਵਤਾ। ੪. ਜੰਬੁ ਦ੍ਵੀਪ ਦਾ ਇੱਕ ਪਰਵਤ, ਜਿਸ ਦਾ ਜਿਕਰ ਰਾਮਾਯਣ ਵਿੱਚ ਹੈ। ੫. ਸ਼ਹਨਸ਼ਾਹ। ੬. ਅਸ਼ੋਕ ਦਾ ਛੋਟਾ ਭਾਈ. ਜਿਸ ਨੇ ਬੋੱਧਮਤ ਦਾ ਸਾਧੁਭੇਖ ਧਾਰਕੇ ਪ੍ਰਚਾਰ ਕੀਤਾ। ੭. ਵਿਸਨੁ.


ਮਹਾਰਾਜਾ ਨਰੇਂਦ੍ਰਸਿੰਘ ਜੀ ਦੇ ਸੁਪੁਤ੍ਰ ਪਟਿਆਲੇ ਦੇ ਮਹਾਰਾਜਾ. ਇਨ੍ਹਾਂ ਦਾ ਜਨਮ ੧੬. ਸਿਤੰਬਰ ਸਨ ੧੮੫੨ ਨੂੰ ਹੋਇਆ. ਪਿਤਾ ਦੇ ਪਰਲੋਕ ਜਾਣ ਤੇ ਦਸ ਵਰ੍ਹੇ ਚਾਰ ਮਹੀਨੇ ਦੀ ਉਮਰ ਵਿੱਚ ਮਾਘ ਸੁਦੀ ੧੦. ਸੰਮਤ ੧੯੧੯ (੨੯ ਜਨਵਰੀ ਸਨ ੧੮੬੨) ਨੂੰ ਰਾਜਗੱਦੀ ਤੇ ਬੈਠੇ. ਨਾਬਾਲਗੀ ਦੀ ਹਾਲਤ ਵਿੱਚ ਕੌਂਸਲ (Council of Regency) ਨੇ ਰਾਜਪ੍ਰਬੰਧ ਕੀਤਾ. ਸਨ ੧੮੭੦ ਵਿੱਚ ਮਹਾਰਾਜਾ ਮਹੇਂਦ੍ਰਸਿੰਘ ਜੀ ਨੇ ਰਾਜਕਾਜ ਦੇ ਪੂਰੇ ਅਖਤਿਆਰ ਆਪਣੇ ਹੱਥ ਲਏ. ਇਹ ਵਿਦ੍ਯਾ ਦੇ ਪ੍ਰੇਮੀ ਉਦਾਰਾਤਮਾ ਅਤੇ ਬਹੁਤ ਦਿਲੇਰ ਮਹਾਰਾਜਾ ਸਨ. ੧੪. ਅਪ੍ਰੈਲ ਸਨ ੧੮੭੬ ਨੂੰ ਇਨ੍ਹਾਂ ਦੀ ਅਕਾਲਮ੍ਰਿਤਯੁ ਤੇ ਸਭ ਨੂੰ ਵਡਾ ਸ਼ੋਕ ਹੋਇਆ. ਦੇਖੋ, ਪਟਿਆਲਾ.


ਮਤ ਹੋਇ. ਨਹੀਂ ਹੁੰਦਾ. "ਏਕ ਜੋਤਿ ਏਕਾ ਮਿਲੀ, ਕਿੰਬਾ ਹੋਇ? ਮਹੋਇ." (ਗਉ ਕਬੀਰ) ਦੇਖੋ, ਕਿੰਬਾ.


ਸੰ. महोत्सव. ਮਹੋਤਸਵ. ਸੰਗ੍ਯਾ- ਵਡਾ ਆਨੰਦ ਕਾਰਯ। ੨. ਪੰਜਾਬੀ ਵਿੱਚ ਕਿਸੇ ਮੁਖੀਏ ਦੇ ਮਰਨ ਪੁਰ ਯਗ੍ਯ ਆਦਿ ਕਰਮ ਭੀ ਮਹੋਛਾ ਸੱਦੀਦਾ ਹੈ। ੩. ਦੇਖੋ, ਮਹੋਤਸਾਹ.


ਦੇਖੋ, ਮਹੋਛਾ.


ਸੰ. महोत्साह. ਵਡਾ ਉੱਦਮ. ਚਿੱਤ ਦੀ ਭਾਰੀ ਉਮੰਗ। ੨. ਵਿ- ਵਡਾ ਹਿੰਮਤੀ.


महोत्कट. ਵਿ- ਮਹਾਨ ਉਤਕਟ (ਪ੍ਰਚੰਡ). ੨. ਵਡਾ ਪ੍ਰਬਲ। ੩. ਜਿਸ ਦਾ ਮਨ ਬਹੁਤ ਉਖੜਿਆ ਹੋਇਆ ਹੈ.


ਸੰਗ੍ਯਾ- ਸਮੁੰਦਰ, ਜੋ ਬਹੁਤ ਉਦ (ਪਾਣੀ) ਧਾਰਨ ਕਰਦਾ ਹੈ.


ਸੰਗ੍ਯਾ- ਮਹਾ- ਉਦਯ, ਵਡੀ ਸੰਪਦਾ। ੨. ਖ਼ੁਸ਼ਨਸੀਬੀ। ੩. ਵਿ- ਖ਼ੁਸ਼ਨਸੀਬ.