اُ توں شروع ہون والے پنجابی لفظاں دے معنےਚ

ਵਿ- ਅਦਭੁਤ. ਅਨੂਠਾ। ੨. ਕਰਾਮਾਤੀ। ੩. ਪ੍ਰਕਾਸ਼ਣ ਵਾਲਾ. ਰੌਸ਼ਨ.


ਸੰਗ੍ਯਾ- ਆਸ਼ਚਰ੍ਯ। ੨. ਅਨੂਠਾਪਨ। ੩. ਕਰਾਮਾਤ. ਸਿੱਧੀ.


ਫ਼ਾ. [چمن] ਸੰਗ੍ਯਾ- ਹਰੀ ਕਿਆਰੀ। ੨. ਫੁਲਵਾੜੀ. ਪੁਸਪਵਾਟਿਕਾ। ੩. ਬਲੋਚਿਸਤਾਨ ਦੀ ਹੱਦ ਤੇ ਇੱਕ ਅਸਥਾਨ, ਜਿੱਥੇ ਰੇਲਵੇ ਸਟੇਸ਼ਨ ਹੈ. ਇਸ ਦੀ ਸਮੁੰਦਰ ਤੋਂ ਉਚਾਈ ੪੩੧੧ ਫੁਟ ਹੈ.


ਸੰ. चमरी ਚਮਰੀ. ਸੰਗ੍ਯਾ- ਸੁਰਾ ਗਾਂ। ੨. ਸੁਰਾ ਗਊ (ਚਮਰੀ) ਦੀ ਪੂਛ ਦੇ ਅਗ੍ਰਭਾਗ ਦੇ ਰੋਮਾਂ ਦਾ ਗੁੱਛਾ, ਚਾਮਰ."ਤਾਂ ਪਰ ਹੋਤ ਚਮਰ ਛਬਿ ਭਾਗਾ." (ਨਾਪ੍ਰ) ੩. ਚਰਮ ਦਾ ਉਲਟ. "ਚਮਰਪੋਸ ਕਾ ਮੰਦਰ ਤੇਰਾ." (ਭੈਰ ਨਾਮਦੇਵ) ਚਰਮਪੋਸ਼ ਦਾ ਤੇਰਾ ਮੰਦਿਰ ਹੈ." ਭਾਵ ਚੰਮ ਨਾਲ ਢਕੀ ਹੈ ਦੇਹ ਜਿਨ੍ਹਾਂ ਦੀ, ਜੀਵ ਜੰਤੁ। ੪. ਚਿਮੜ (ਚਿਮਟ)ਦੀ ਥਾਂ ਭੀ ਇਹ ਸ਼ਬਦ ਆਉਂਦਾ ਹੈ. ਚੰਮੜ (ਚੰਬੜ). "ਜਾਹਿਂ ਚਮਰ ਤੂੰ ਮੁਖ ਤੇ ਕਹਿ ਹੈਂ." (ਚਰਿਤ੍ਰ ੬੮)


ਸੰਗ੍ਯਾ- ਚਰਮ ਦੀ ਰਗੜ ਨਾਲ ਹੋਇਆ ਛਾਲਾ ਅਥਵਾ ਘਾਉ.


ਸੰਗ੍ਯਾ- ਚਰਮਕਾਰ ਦਾ ਬੇਟਾ. ਚਮਿਆਰ ਦਾ ਪੁਤ੍ਰ. "ਚਮਰਟਾ ਗਾਂਠਿ ਨ ਜਨਈ." (ਸੋਰ ਰਵਿਦਾਸ) ਦੇਖੋ, ਚਮਰੇਟਾ.


ਕ੍ਰਿ- ਚਿੰਮੜਨਾ. ਚਿਪਕਨਾ.