اُ توں شروع ہون والے پنجابی لفظاں دے معنےਡ

ਦੇਵਾਂ. "ਡੇਈ ਸਿਸੁ ਉਤਾਰਿ." (ਵਾਰ ਮਾਰੂ ੨. ਮਃ ੫) ਸਿਰ ਉਤਾਰਕੇ ਦੇਵਾਂ.


ਸੰ. ਦ੍ਯੁ. ਦਿਵ. ਸੰਗ੍ਯਾ- ਦਿਨ. ਦੇਖੋ, ਅੰ. day. "ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ." (ਵਾਰ ਸੋਰ ਮਃ ੩) ੨. ਦੇਖੋ, ਦੇਹ। ੩. ਹਿੰਦੀ ਫੌਜੀਆਂ ਵਿੱਚ the officer of the day ਲਈ "ਡੇਹਵਾਲਾ ਅਫਸਰ." ਸ਼ਬਦ ਪ੍ਰਚਲਿਤ ਹੋ ਗਿਆ ਹੈ.


ਦੇਖੋ, ਖਖਰ ਅਤੇ ਡੇਮ੍ਹੂ.


ਦੇਖੋ, ਦੇਹਰਾ.


ਜਿਲਾ ਅੰਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਸਰਹਾਲੀ ਦੇ ਪਿੰਡ 'ਲੋਹਾਰ' ਦੇ ਰਕ਼ਬੇ ਵਿੱਚ ਉੱਤਰ ਵੱਲ, ਅਤੇ 'ਜਾਮਰਾਏ' ਤੋਂ ਡੇਢ ਮੀਲ ਦੇ ਕਰੀਬ ਪੱਛਮ, ਸਤਿਗੁਰੂ ਨਾਨਕ ਦੇਵ ਜੀ ਦਾ ਗੁਰਦ੍ਵਾਰਾ ਹੈ. ਪਹਿਲਾਂ ਇਸ ਪਿੰਡ ਦਾ ਨਾਉਂ 'ਪੱਠੇਵਿੰਡ' ਸੀ. ਬਾਬਾ ਕਾਲੂ ਜੀ ਸ਼੍ਰੀ ਗੁਰੂ ਜੀ ਦੇ ਪਿਤਾ ਇੱਥੋਂ ਦੇ ਹੀ ਵਸਨੀਕ ਸਨ. ਤਲਵੰਡੀ ਮੁਲਾਜਮਤ ਹੋਣ ਕਰਕੇ ਰਹਿੰਦੇ ਸਨ. ਇਸ ਥਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰੂ ਨਾਨਕ ਦੇਵ ਦਾ ਪਵਿਤ੍ਰ ਅਸਥਾਨ ਪਹਿਲਾਂ ਬਣਵਾਇਆ. ਹੁਣ ਸੁੰਦਰ ਦਰਬਾਰ ਬਣ ਗਿਆ ਹੈ. ਇ਼ਲਾਕ਼ੇ ਦੇ ਸਿੰਘਾਂ ਨੇ ਇੱਕ ਕਮੇਟੀ ਗੁਰਦ੍ਵਾਰੇ ਦੇ ਪ੍ਰਬੰਧ ਲਈ ਬਣਾਈ ਹੋਈ ਹੈ, ਜਿਸ ਨੇ ਗੁਰਦ੍ਵਾਰੇ ਦੇ ਪ੍ਰਬੰਧ ਲਈ ਬਣਾਈ ਹੋਈ ਹੈ, ਜਿਸ ਨੇ ਗੁਰਦ੍ਵਾਰੇ ਦੀ ਚੰਗੀ ਸੇਵਾ ਕੀਤੀ ਹੈ. ਪਿੰਡ 'ਜਾਮਾਰਾਏ' ਦੇ ਸਰਦਾਰ ਭਾਨ ਸਿੰਘ ਨੇ ਸੰਗਤਾਂ ਪਾਸੋਂ ਪ੍ਰੇਰਣਾ ਕਰਕੇ ਸੇਵਾ ਕਰਾਈ ਹੈ, ਅਤੇ ਗੁਰਦ੍ਵਾਰੇ ਦੇ ਨਾਲ ਹੀ ਇੱਕ ਖਾਲਸਾ ਮਿਡਲ ਸਕੂਲ ਜਾਰੀ ਕੀਤਾ ਹੈ, ਜਿਸ ਦੀ ਪੱਕੀ ਇਮਾਰਤ ਬਣਾਈ ਗਈ ਹੈ. ਇਹ ਰੇਲਵੇ ਸਟੇਸ਼ਨ ਤਰਨਤਾਰਨ ਤੋਂ ੧੦. ਮੀਲ ਅਗਨਿ ਕੋਣ ਹੈ. ਮੇਲਾ ਚੇਤ, ਹਾੜ ਅਤੇ ਕੱਤਕ ਦੀ ਪੂਰਨਮਾਸੀ ਅਰ ਮਾਘੀ ਨੂੰ ਲਗਦਾ ਹੈ। ੨. ਦੇਖੋ, ਦੇਹਰਾਸਾਹਿਬ.


ਦੇਖੋ, ਦੇਹਰਾ ਬਾਬਾ ਨਾਨਕ.


ਦੇਖੋ, ਡੇਲਾ.


ਇਹ ਇੱਕ ਨਗਰ ਜਿਲਾ ਤਸੀਲ ਲੁਦਿਆਨਾ ਵਿੱਚ ਹੈ, ਜੋ ਥਾਣਾ ਖਾਸ ਹੈ. ਰੇਲਵੇ ਸਟੇਸ਼ਨ 'ਕਿਲਾ ਰਾਇਪੁਰ' ਤੋਂ ਦੋ ਮੀਲ ਦੇ ਕਰੀਬ ਪੂਰਵ ਹੈ. ਇਸ ਨਗਰ ਤੋਂ ਉੱਤਰ ਦਿਸ਼ਾ ਸਮੀਪ ਹੀ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ 'ਜਗੇੜੇ' ਤੋਂ ਗੁੱਜਰਵਾਲ ਜਾਂਦੇ ਇੱਥੇ ਠਹਿਰੇ ਹਨ. ਕੇਵਲ ਦਮਦਮਾ ਸਾਹਿਬ ਬਣਿਆ ਹੋਇਆ ਹੈ.