اُ توں شروع ہون والے پنجابی لفظاں دے معنےਤ

ਸੰਗ੍ਯਾ- ਤਿਨਕਾ. ਤ੍ਰਿਣ. "ਦਸ਼ਨ ਤਨੂਕਾ ਪਕਰਾਯੋ ਹੈ." (ਹਨੂ) ਦੰਦਾਂ ਵਿੱਚ ਘਾਹ ਫੜਾਇਆ.


ਪੁਤ੍ਰ. ਦੇਖੋ, ਤਨੁਜ. "ਸ੍ਰੀ ਹਰਿਰਾਇ ਤਨੂਜ." (ਗੁਪ੍ਰਸੂ)


ਪੁਤ੍ਰੀ. ਦੇਖੋ, ਤਨੁਜਾ.


ਅ਼. [تنوُر] ਸੰਗ੍ਯਾ- ਭੱਠੀ. ਚੁਲ੍ਹਾ. "ਤਨ ਨ ਤਪਾਇ ਤਨੂਰ ਜਿਉ." (ਸ. ਫਰੀਦ)


ਪੁਤ੍ਰ. ਦੇਖੋ, ਤਨਯ. "ਹਰਦਾਸਤਨੇ ਗੁਰੁ ਰਾਮਦਾਸ." (ਸਵੈਯੇ ਮਃ ੪. ਕੇ) "ਤਿਨ ਤਨੈ ਰਵਿਦਾਸ ਦਾਸਾਨ ਦਾਸਾ." (ਮਲਾ ਰਵਿਦਾਸ)


ਵਿ- ਤਣਨ ਵਾਲਾ। ੨. ਸੰਗ੍ਯਾ ਤਨਯ. ਪੁਤ੍ਰ. "ਕਾਹੂੰ ਕੇ ਤਨੈਯਾ ਹੈ ਨ ਮੈਯਾ ਜਾਂਕੇ ਭੈਯਾ ਕੋਊ." (ਗ੍ਯਾਨ) ੩. ਤਨਯਾ. ਪੁਤ੍ਰੀ


ਤਨਯ. ਪੁਤ੍ਰ. "ਪ੍ਰਸਿਧ ਤੇਜੋ ਤਨੌ." (ਸਵੈਯੇ ਮਃ ੩. ਕੇ)


ਦੇਖੋ, ਤਨਉੜਾ.