ਸੰਗ੍ਯਾ- ਜਿਸ ਵਿੱਚਦੀਂ ਜਲਧਾਰਾ ਨਿਕਲੇ, ਜਲਯੰਤ੍ਰ. ਫ਼ੱਵਾਰਾ (ਫੁਹਾਰਾ).
nan
ਤਿੱਖੀ ਧਾਰ ਵਾਲਾ, ਵਾਲੀ. ਖੜਗ ਅਤੇ ਕਟਾਰੀ.
nan
ਵਿ- ਨਦੀ ਦੇ ਪ੍ਰਵਾਹ ਵਾਂਙ ਇੱਕ ਰਸ ਚੱਲਣ ਵਾਲਾ.
ਧਾਰਕੇ. ਧਾਰਣ ਕਰਕੇ. "ਧਾਰਿ ਕ੍ਰਿਪਾ ਪ੍ਰਭੁ ਹਾਥ ਦੇ ਰਾਖਿਆ." (ਸੋਰ ਮਃ ੫) ੨. ਧਾਰਾ ਮੇਂ. ਧਾਰ ਵਿੱਚ. "ਬੂਡੇ ਕਾਲੀ ਧਾਰਿ." (ਸ. ਕਬੀਰ) ੩. ਧਾਰਣਾ ਕ੍ਰਿਯਾ ਦਾ ਅਮਰ. ਧਾਰਣ ਕਰ. "ਰੇ ਨਰ! ਇਹ ਸਾਚੀ ਜੀਅ ਧਾਰਿ." (ਸੋਹ ਮਃ ੯)
ਸੰ. ਸੰਗ੍ਯਾ- ਪ੍ਰਿਥਿਵੀ. ਜ਼ਮੀਨ। ੨. ਵਿ- ਧਾਰਣ ਕਰਨ ਵਾਲੀ.
ਸੰ. ਵਿ- ਧਾਰਣ ਕੀਤਾ ਹੋਇਆ. ਧਾਰਿਆ.
ਵਿ- ਧਾਰਿਤ. ਧਾਰਣ ਕੀਤਾ, ਕੀਤੀ. "ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ." (ਸੁਖਮਨੀ) ੨. ਅੰਗੀਕਾਰ ਕੀਤੀ. "ਸਾਈ ਸੁਹਾਗਣਿ ਠਾਕੁਰ ਧਾਰੀ." (ਓਅੰਕਾਰ) ੩. ਸੰਗ੍ਯਾ- ਡੋਰੀ. ਤੰਦਾਂ ਨੂੰ ਮਿਲਾਕੇ ਵੱਟਿਆ ਡੋਰਾ. "ਪਉਣ ਹੋਵੈ ਸੂਤਧਾਰੀ." (ਆਸਾ ਮਃ ੧) ੪. ਮਨੌਤ. ਅਹੰਤਾ. "ਬਿਨਸੈ ਅਪਨੀ ਧਾਰੀ." (ਸੋਰ ਮਃ ੫) ੫. ਸੰ. धारिन्. ਵਿ- ਧਾਰਣ ਵਾਲਾ। ੬. ਤਿੱਖੀ ਧਾਰਾ (ਬਾਢ) ਵਾਲਾ। ੭. ਸੰਗ੍ਯਾ- ਤੇਜ਼ ਸ਼ਸਤ੍ਰ। ੮. ਨਦੀ. ਨਦ. ਦਰਿਆ.

ਜੱਟ ਜਾਤਿ, ਜੋ ਭੱਟੀ ਰਾਜਪੂਤਾਂ ਵਿੱਚੋਂ ਹੈ. ਧਾਰਾ ਨਗਰੀ ਤੋਂ ਧਾਰੀਵਾਲ ਸ਼ਬਦ ਹੈ. ਅਕਬਰ ਦਾ ਸਹੁਰਾ ਮਹਰ ਮਿੱਠਾ ਧਾਰੀਵਾਲ ਗੋਤ੍ਰ ਦਾ ਸੀ।¹ ੨. ਗੁਰਦਸਾਪੁਰ ਦੇ ਜਿਲੇ ਇੱਕ ਨਗਰ, ਜੋ ਅਮ੍ਰਿਤਸਰ ਪਠਾਨਕੋਟ ਰੇਲਵੇ ਦਾ ਸਟੇਸ਼ਨ ਹੈ. ਇਹ ਅਮ੍ਰਿਤਸਰ ਤੋਂ ੩੬ ਮੀਲ ਹੈ. ਇੱਥੇ ਉਂਨ ਦੇ ਬਹੁਤ ਚੰਗੇ ਕਪੜੇ ਬਣਦੇ ਹਨ. ਸਨ ੧੮੮੦ ਵਿਚ ਇਸ ਕੰਮ ਲਈ ਇੱਥੇ ਭਾਰੀ ਕਾਰਖਾਨਾ (Egerton Woollen Mills) ਖੋਲ੍ਹਿਆ ਗਿਆ ਹੈ.