اُ توں شروع ہون والے پنجابی لفظاں دے معنےਮ

ਵਿ- ਵਡੇ ਉਦਰ (ਪੇਟ) ਵਾਲਾ. ਢਿੱਡਲ। ੨. ਸੰਗ੍ਯਾ- ਵਡਾ ਪੇਟ। ੩. ਰਾਵਣ ਦਾ ਇੱਕ ਮੰਤ੍ਰੀ. "ਹਤ੍ਯੋ ਮਹੋਦਰ ਦੇਖਕਰ." (ਰਾਮਾਵ) ੪. ਮਹਾਭਾਰਤ ਅਨੁਸਾਰ ਇੱਕ ਰਿਖੀ. ਦੇਖੋ, ਕਪਾਲਮੋਚਨ ੨। ੫. ਧ੍ਰਿਤਰਾਸ੍ਟ੍ਰ ਦਾ ਇੱਕ ਪੁਤ੍ਰ.


ਸੰ. ਸੰਗ੍ਯਾ- ਵਡਾ ਉਸਤਾਦ (ਉਪਾਧ੍ਯਾਯ). Professor ਦੇਖੋ, ਮਹਾਮਹੋਪਾਧ੍ਯਾਯ.


ਮਹਾ- ਵਡੀ ਬਹੁਤ ਜਾਦਾ. "ਮਾਣਿਕ ਮੋਤੀ ਹੀਰਿਆ ਨਿਰਮੋਲ ਮਹੋੜੀ." (ਭਾਗੁ)


ਸੰ. ਮਹਾ- ਓਸਧਿ. ਮਹੌਸਧਿ. ਸੰਗ੍ਯਾ- ਵਡਾ ਅਸਰ ਕਰਨ ਵਾਲੀ ਦਵਾਈ ਜੀਵਨਬੂਟੀ। ੨. ਦੁੱਬ। ੩. ਲਾਜ ਵੰਤੀ.


ਸੰ. ਵਿ- ਵਡੇ ਓਜ (ਬਲ) ਵਾਲਾ ਬਹੁਤ ਜ਼ੋਰਾਵਰ.