اُ توں شروع ہون والے پنجابی لفظاں دے معنےਆ

ਸੰਗ੍ਯਾ- ਆਪਣੀ ਮਰਜੀ ਦੀ ਦੌੜ. ਖ਼ੁਦ ਮੁਖ਼ਤਾਰੀ. ਆਪਣੇ ਮਨ ਦੀ ਧ੍ਰਾਪਨ (ਪ੍ਰਸੰਨਤਾ) ਲਈ ਕੀਤੀ ਕ੍ਰਿਯਾ. "ਆਪੋ ਧਾਪੀ ਹੋਇਕੈ ਨਯਾਰੇ ਨਯਾਰੇ ਧਰਮ ਚਲਾਵੈ." (ਭਾਗੁ) ੨. ਸੰ. ਅਪਧ੍ਯਾਨ. ਅਸ਼ੁਭ ਚਿੰਤਨ. ਬਦਖ਼੍ਵਾਹੀ.


ਦੇਖੋ, ਆਪ ਅਤੇ ਆਪਾ. ਅਪਨਪੌ। ੨. ਅਪਨੇ ਸੇ. ਆਪ ਥੋਂ. "ਨਾਨਕ ਜੇ ਕੋ ਆਪੌ ਜਾਣੈ, ਅਗੈ ਗਇਆ ਨ ਸੋਹੈ." (ਜਪੁ) ਜੇ ਕੋਈ ਸਮਝੇ ਕਿ ਮੇਥੋਂ ਕੁਝ ਹੁੰਦਾ ਹੈ.


ਅ਼. [آفت] ਸੰ. ਆਪਦ. ਸੰਗ੍ਯਾ- ਮੁਸੀਬਤ. ਵਿਪਦਾ। ੨. ਦੁੱਖ. ਕਲੇਸ਼। ੩. ਉਪਦ੍ਰਵ. ਫਸਾਦ.


ਫ਼ਾ. [آفتاب] ਸੰਗ੍ਯਾ- ਆਫ਼ਤ- ਆਬ. ਪਾਣੀ ਸੁਕਾਉਣ ਵਾਲਾ, ਸੂਰਜ. "ਆਫਤਾਬ ਸਮ ਉਦ੍ਯ ਨ ਹੋਵੈ." (ਗੁਪ੍ਰਸੂ)


ਫ਼ਾ [یمن آفتبِ آفتابِ یمان] ਯਮਨ ਦਾ ਸੂਰਜ. ਭਾਵ, ਬਹੁਤ ਪ੍ਰਕਾਸ਼ਕ ਅਤੇ ਤੇਜ. ਯਮਨ ਵਿੱਚ ਸੂਰਜ ਬਹੁਤ ਤਿੱਖਾ ਹੈ. "ਚਰਾਗ਼ੇ ਫ਼ਲਕ ਆਫ਼ਤਾਬੇ ਯਮਨ." "ਕਿ ਮਾਹੇ ਫ਼ਲਕ ਆਫ਼ਤਾਬੇ ਯਮਾਨ." (ਹਕਾਯਤਾਂ)


ਕ੍ਰਿ- ਸ੍‍ਫਾਰ ਸਹਿਤ ਹੋਣਾ. ਫੁੱਲਣਾ. ਹੰਕਾਰ ਨਾਲ ਆਕੜਨਾ. ਦੇਖੋ, ਅਫਾਰ.


ਫ਼ਾ. [آفریِدہ] ਪੈਦਾ ਕੀਤਾ.