اُ توں شروع ہون والے پنجابی لفظاں دے معنےਘ

ਸੰਗ੍ਯਾ- ਘੋਟਣ ਦੀ ਕ੍ਰਿਯਾ। ੨. ਘੋਟਣ ਦੀ ਮਜ਼ਦੂਰੀ.


ਘੁੱਟ (ਨਿਪੀੜ) ਕੇ. "ਘੁਟਿ ਘੁਟਿ ਜੀਆ ਖਾਵਣੇ." (ਸੂਹੀ ਮਃ ੧)


ਸੰਗ੍ਯਾ- ਜਨਮ ਸਮੇਂ ਬਾਲਕ ਨੂੰ ਜਿਸ ਔਖਧ ਦੀ ਘੁੱਟ ਦਿੱਤੀ ਜਾਂਦੀ ਹੈ. ਜੰਮਣਘੁੱਟੀ. ਗੁੜ੍ਹਤੀ. "ਘੁੱਟੀ ਵੱਟੀ ਦੇਇ ਨਿਹਾਰੇ." (ਭਾਗੁ) ਘੁੱਟੀ ਵਿੱਚ ਇਨ੍ਹਾਂ ਵਸਤੂਆਂ ਦਾ ਮੇਲ ਹੁੰਦਾ ਹੈ- ਵਡੀ ਹਰੜ, ਸਨਾ, ਇੰਦ੍ਰਜੌਂ, ਅੰਮਲਤਾਸ ਦੀ ਗੁੱਦ, ਜਵਾਇਣ, ਸੌਂਫ ਅਤੇ ਮੁਨੱਕਾ ਦਾਖ.


ਸੰਗ੍ਯਾ- ਘੁਟਨਿਆਂ (ਗੋਡਿਆਂ) ਦੇ ਢੱਕਣ ਦਾ ਵਸਤ੍ਰ. ਪਜਾਮਾ.


ਕ੍ਰਿ. ਵਿ- ਘੁਟਨੇ ਬਲ. ਗੋਡਣੀਏਂ. "ਕਾਨ੍ਹ ਚਲੇ ਘੁਟੂਆ ਘਰ ਭੀਤਰ." (ਕ੍ਰਿਸਨਾਵ)