اُ توں شروع ہون والے پنجابی لفظاں دے معنےਝ

ਸੰ. ਧੂਨਨ. ਕ੍ਰਿ- ਹਿਲਾਉਣਾ. ਹਲੂਣਨਾ. ਕੰਬਾਉਣਾ. "ਦੁਖੀਆ ਸਿਰ ਝੂਣੈ." (ਭਾਗੁ) "ਤਰੁ ਕਿੱਕਰ ਝੂਣਹਿ ਗਹਿ ਗਾਢੇ." (ਨਾਪ੍ਰ)


ਵਿ- ਕੰਪਾਯਮਾਨ. ਕੰਬਦਾ ਹੋਇਆ. "ਨਾਮ ਵਿਹੂਣੇ ਊਣੇ ਝੂਣੇ." (ਸੂਹੀ ਛੰਤ ਮਃ ੧) ੨. ਸ਼ੋਕਾਤੁਰ ਰੰਜ ਸਿਰ ਹਿਲਾਉਣ ਵਾਲਾ (ਵਾਲੀ). "ਊਣੀ ਨਾਹੀ ਝੂਣੀ ਨਾਹੀ." (ਵਾਰ ਰਾਮ ੨. ਮਃ ੫)


ਦੇਖੋ, ਝੂਣਾ। ੨. ਦੇਖੋ, ਝੋਨਾ.


ਸੰਗ੍ਯਾ- ਕਰਨਫੂਲ. ਝੁਮਕਾ। ੨. ਨ੍ਰਿਤ੍ਯ ਸਮੇਂ ਦੀ ਫੇਰੀ. ਘੁਮੇਰੀ। ੩. ਚੁੰਬਨ.


ਕ੍ਰਿ- ਨਸ਼ੇ ਦੀ ਮਸ੍ਤੀ ਵਿੱਚ ਝੂਲਣਾ। ੨. ਹਿਲੋਰੇ ਖਾਣਾ.