ਧੀਰ ਜਾਤਿ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ.
ਸੂਰੀ ਜਾਤਿ ਦਾ ਗੁਰੂ ਅਰਜਨਦੇਵ ਦਾ ਸਿਖ, ਜੋ ਸੁਲਤਾਨਪੁਰ ਦਾ ਵਸਨੀਕ ਸੀ.
nan
ਦੇਖੋ, ਧਾਰੀਵਾਲ ੧.
ਸੰ. धाव् ਧਾ- ਦੌੜਨਾ (ਨੱਠਣਾ), ਧੋਣਾ, ਸਾਫ ਕਰਨਾ, ਸਿੰਜਣਾ.
ਦੌੜਦਾ ਹੈ. "ਉਆ ਕਉ ਫਿਰਿ ਫਿਰਿ ਧਾਵਸਿ ਰੇ." (ਮਾਰੂ ਮਃ ੫) ਦੇਖੋ, ਧਾਵ। ੨. ਧਾਵਸੀ. ਦੌੜੇਗਾ.
ਸੰ. ਸੰਗ੍ਯਾ- ਧੋਬੀ. ਵਸਤ੍ਰ ਧੋਣ ਵਾਲਾ। ੨. ਹਰਕਾਰਾ. ਦੇਖੋ, ਧਾਵ.
ਧੋਣ ਅਥਵਾ ਧਾਵਣ ਇਕ ਖਤ੍ਰੀ ਜਾਤਿ ਹੈ। ੨. ਮਾਂਟਗੁਮਰੀ ਦੇ ਕਾਸ਼ਤਕਾਰ ਰਾਜਪੂਤਾਂ ਦੀ ਇੱਕ ਜਾਤਿ। ੩. ਦੇਖੋ, ਧਾਵਨ.
ਕ੍ਰਿ- ਦੌੜਨਾ. ਦੇਖੋ ਧਾਵ। ੨. ਵਿ- ਧਾਵਣ ਗੋਤ੍ਰ ਦਾ. "ਮੂਲਾ ਸੂਜਾ ਧਾਵਣੇ." (ਭਾਗੁ)
ਵਿ- ਧਾਵਨ (ਦੌੜਨ) ਵਾਲੀ। ੨. ਸੰਗ੍ਯਾ- ਧਾਵਨ (ਦੌੜਨ) ਦੀ ਕ੍ਰਿਯਾ. ਧਾਵਾ. ਹ਼ਮਲਾ. "ਬੰਨੁ ਬਦੀਆ ਕਰਿ ਧਾਵਣੀ." (ਸੋਰ ਮਃ ੧)
nan
ਦੌੜਦਾ ਹੋਇਆ. ਚਲਾਇਮਾਨ. "ਧਾਵਤ ਕੋ ਧਾਵਹਿ ਬਹੁ ਭਾਤੀ." (ਟੋਢੀ ਮਃ ੫) ੨. ਚੰਚਲ ਜੋ ਕ਼ਾਇਮ ਨਹੀਂ. ਭਾਵ- ਮਨ. "ਧਾਵਤੁ ਲੀਓ ਬਰਜਿ." (ਸਵੈਯੇ ਮਃ ੨. ਕੇ) ੩. ਸੰ. धावितृ. ਵਿ- ਦੌੜਨ ਵਾਲਾ। ੪. ਸੰਗ੍ਯਾ- ਹਰਕਾਰਾ। ੫. ਦੇਖੋ, ਧਾਵਿਤ.