اُ توں شروع ہون والے پنجابی لفظاں دے معنےਰ

ਸੰ. रण्. ਧਾ- ਜਾਣਾ, ਸ਼ਬਦ (ਸ਼ੋਰ) ਕਰਨਾ, ਖ਼ੁਸ਼ ਹੋਣਾ। ੨. ਸੰਗ੍ਯਾ- ਜੰਗ, ਜਿਸ ਵਿੱਚ ਬਹੁਤ ਰੌਲਾ ਹੁੰਦਾ ਹੈ. "ਰਣੁ ਦੇਖਿ ਸੂਰੇ ਚਿਤ ਉਲਾਸ." (ਬਸੰ ਮਃ ੫); ਦੇਖੋ, ਰਣ.


ਸੰ. रणोत्कट. ਵਿ- ਜੰਗ ਵਿੱਚ ਉਤਕਟ (ਤੇਜ਼) ਯੁੱਧ ਵਿੱਚ ਜੋਸ਼ ਦਿਖਾਉਣ ਵਾਲਾ। ੨. ਸੰਗ੍ਯਾ- ਕਾਰਤਿਕੇਯ (ਖਡਾਨਨ) ਦਾ ਇੱਕ ਗਣ.


ਇਹ ਕਰਖਾ ਛੰਦ ਦਾ ਦੂਜਾ ਨਾਮ ਹੈ. ਦੇਖੋ, ਕਰਖਾ.


ਦੇਖੋ, ਰਣਣੰਕ.


ਸੰ. ਦੇਖੋ, ਰਮ੍‌ ਧਾ. ਵਿ- ਪ੍ਰੀਤਿ ਵਾਲਾ. ਅਨੁਰਕ੍ਤ. ਆਸ਼ਕ। ੨. ਖ਼ੁਸ਼. ਪ੍ਰਸੰਨ। ੩. ਸੰਗ੍ਯਾ- ਰਮਣ. ਕ੍ਰੀੜਾ। ੪. ਮੈਥੁਨ। ੫. ਲਿੰਗ। ੬. ਸੰ. ਰਕ੍ਤ. ਲਹੂ. ਰੁਧਿਰ. ਦੇਖੋ, ਰਤੁ.


ਸੰ. ਰਕ੍ਤਿਕਾ. ਸੰਗ੍ਯਾ- ਲਾਲੜੀ. ਘੁੰਘਚੀ. ਰੱਤੀ. Abrus Precatorious ਸੋਨਾ ਆਦਿ ਧਾਤੁ ਅਤੇ ਦਵਾਈਆਂ ਦੇ ਤੋਲਣ ਲਈ ਇਸ ਨੂੰ ਵੱਟੇ ਦੇ ਥਾਂ ਵਰਤਦੇ ਹਨ. ਦੇਖੋ, ਤੋਲ. "ਤੋਲਾ ਮਾਸਾ ਰਤਕ ਪਾਇ." (ਮਃ ੧. ਵਾਰ ਸਾਰ)