اُ توں شروع ہون والے پنجابی لفظاں دے معنےਕ

ਸੰਗ੍ਯਾ- ਕਰ੍‍ਣਸ਼੍ਰੁਤ ਬਾਤ. ਕੰਨੀ ਪਈ ਖ਼ਬਰ.


ਸੰਗ੍ਯਾ- ਇੱਕ ਅੰਨ, ਜੋ ਵਿਸ਼ੇਸ ਕਰਕੇ ਖਾਣ ਦੇ ਕੰਮ ਆਉਂਦਾ ਹੈ. ਗੋਧੂਮ. ਗੰਦਮ. Wheat । ੨. ਦੇਖੋ, ਕਣਿਕ.


ਸੰਗ੍ਯਾ- ਦਾਣੇ ਦੀ ਮਿਣਤੀ. ਖੜੇ ਖੇਤ ਦੇ ਅੰਨ ਦਾ ਅੰਦਾਜ਼ਾ. ਕਣ (ਕਨ) ਕੂਤ.


ਰਿਆਸਤ ਪਟਿਆਲਾ, ਨਜਾਮਤ, ਤਸੀਲ, ਥਾਣਾ ਸੁਨਾਮ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਉੱਤਰ ਵੱਲ ਦੋ ਫਰਲਾਂਗ ਤੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ.#ਸੰਮਤ ੧੯੭੮ ਵਿੱਚ ਨਾ ਮੁਕੰਮਲ ਜਿਹਾ ਮੰਦਿਰ ਬਣਾਇਆ ਗਿਆ ਹੈ. ਕੋਈ ਸੇਵਾਦਾਰ ਨਾ ਹੋਣ ਕਰਕੇ ਹਾਲਤ ਢਿੱਲੀ ਹੈ.#ਰੇਲਵੇ ਸਟੇਸ਼ਨ ਛਾਜਲੀ ਤੋਂ ਪੱਛਮ ਵੱਲ ੬. ਮੀਲ ਦੇ ਕਰੀਬ ਹੈ.


ਸੰਗ੍ਯਾ- ਛੋਟਾ ਟੁਕੜਾ. ਕਨਿਕਾ. ਜ਼ਰ੍‍ਰਾ ਦੇਖੋ, ਕਣਿਕ.


ਦੇਖੋ, ਕਣਕੱਛ.