nan
ਸੰਗ੍ਯਾ- ਨ੍ਰਿਤ੍ਯ ਦੀ ਘੁਮੇਰੀ. ਚਕ੍ਰਾਕਾਰ ਨਾਚ। ੨. ਧਮਾਰ. ਹੋਲੀ ਵਿੱਚ ਇਸਤ੍ਰੀ ਪੁਰੁਸਾਂ ਦੀ ਮੰਡਲੀ ਦਾ ਗਾਉਣਾ, ਬਜਾਉਣਾ ਅਤੇ ਨੱਚਣਾ.
nan
nan
ਸੰ. ਵਿਸੂਰਣ. ਸੰਗ੍ਯਾ- ਪਛਤਾਉਣਾ। ੨. ਈਰਖਾ ਵਿੱਚ ਸੜਨਾ. ਦੇਖੋ, ਝੁਰਣਾ. "ਝਝਾ ਝੂਰਨ ਮਿਟੈ ਤੁਮਾਰੋ." (ਬਾਵਨ) "ਪ੍ਰਭ ਕੇ ਸੇਵਕ ਦੂਖ ਨ ਝੂਰਨ." (ਆਸਾ ਮਃ ੫) "ਝੂਰਤ ਝੂਰਤ ਸਾਕਤ ਮੂਆ." (ਬਾਵਨ)
ਝੂਰਕੇ. ਵਿਸੂਰਕੇ. "ਸੇ ਜਨ ਕਬਹੁ ਨ ਮਰਤੇ ਝੂਰਿ." (ਟੋਡੀ ਮਃ ੫)
ਦੇਖੋ, ਝੂਲਨਾ। ੨. ਡਿੰਗ. ਸੰਗ੍ਯਾ- ਇਸਨਾਨ. ਮੱਜਨ.
nan
ਦੇਖੋ, ਝੂਲਨਾਸਿੰਘ.
ਕ੍ਰਿ- ਪੀਂਘ ਹਿੰਡੋਲੇ ਆਦਿ ਵਿੱਚ ਝੂਟਾ ਲੈਣਾ। ੨. ਸੰਗ੍ਯਾ- ਝੂਲਾ. ਹਿੰਡੋਲਾ. ਪੀਂਘ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਯਗਣ. ਇਹ "ਮਣਿਧਰ" ਸਵੈਯੇ ਦਾ ਰੂਪ ਹੈ. , , , , , , , .#ਉਦਾਹਰਣ-#ਸੁਨੇ ਕੂਕਕੇ ਕੋਕਿਲਾ ਕੋਪ ਕੀਨੋ#ਮੁਖੰ ਦੇਖਕੈ ਚੰਦ ਦਾਰੇਰ ਖਾਈ,#ਲਸੈਂ ਨੈਨ ਬਾਂਕੇ ਮਨੇ ਮੀਨ ਮੋਹੈਂ#ਲਖੈ ਜਾਤ ਕੇ ਸੂਰ ਕੀ ਜੋਤਿ ਛਾਈ. xxx#(ਰਾਮਾਵ)#(ਅ) ਝੂਲਨਾ ਦਾ ਦੂਜਾ ਰੂਪ. ਪ੍ਰਤਿ ਚਰਣ ਸੱਤ ਸਗਣ ਅਤੇ ਅੰਤ ਇੱਕ ਯਗਣ. , , , , , , .#ਉਦਾਹਰਣ#ਨਹਿ ਨਾਮ ਜਪ੍ਯੋ ਨਹਿ ਦਾਨ ਕਰ੍ਯੋ,#ਨਹਿ ਸਤ੍ਰੁਨ ਕੇ ਸਿਰ ਕਾਟ ਦੀਏ,#ਪਰ ਕੇ ਹਿਤ ਚਿੱਤ ਦ੍ਰਵ੍ਯੋ ਨ ਕਭੀ#ਹਿਤ ਕ਼ੌਮ ਵਸ੍ਯੋ ਨ ਕਦਾਪਿ ਹੀਏ. xxx#(ੲ) ਝੂਲਨੇ ਦਾ ਤੀਜਾ ਰੂਪ. ਪ੍ਰਤਿ ਚਰਣ ੩੭ ਮਾਤ੍ਰਾ. ਤਿੰਨ ਵਿਸ਼੍ਰਾਮ ਦਸ ਦਸ ਪੁਰ, ਚੌਥਾ ਸੱਤ ਮਾਤ੍ਰਾ ਪੁਰ, ਅੰਤ ਯਗਣ, .#ਉਦਾਹਰਣ-#ਚੰਦ ਸਤ ਭੇਦਿਆ ਨਾਦ ਸਤ ਪੂਰਿਆ,#ਸੂਰ ਸਤ ਖੋੜਸਾ ਦੱਤ ਕੀਆ,#ਅਬਲ ਬਲ ਤੋੜਿਆ ਅਚਲ ਚਲ ਥੱਪਿਆ#ਅਘੜੁ ਘੜਿਆ ਤਹਾ ਅਪਿਉ ਪੀਆ. xxx#(ਮਾਰੂ ਜੈਦੇਵ)#ਕਰਤ ਚਿੰਕਾਰ ਗਨ, ਪ੍ਰੇਤ ਭੈਰੋਂ ਤਹਾਂ#ਭੇਰਿ ਭੁੰਕਾਰ ਘਨਗਰਜ ਧਾਯੋ,#ਪਰਤ ਝੜ ਲਾਯ ਨਭ ਛਾਯ ਧਾਰਾ#ਪ੍ਰਭ ਘਟਾ ਘਨ ਸ਼ਸਤ੍ਰ ਦਿਸ ਘੋਰ ਛਾਯੋ. xxx#(ਸਲੋਹ)#(ਸ) ਚੌਥਾ ਰੂਪ- ਅੰਤ ਯਗਣ ਦੀ ਥਾਂ ਕੇਵਲ ਦੋ ਗੁਰੁ, ਯਥਾ:-#ਹਲਤ ਸੁਖ ਪਲਤ ਸੁਪ, ਨਿੱਤ ਸੁਖ ਸਿਮਰਨੋ,#ਨਾਮ ਗੋਬਿੰਦ ਕਾ ਸਦਾ ਲੀਜੈ. xxx#(ਧਨਾ ਮਃ ੫)#(ਹ) ਪੰਜਵਾਂ ਰੂਪ- ਪ੍ਰਤਿ ਚਰਣ ੨੬ ਮਾਤ੍ਰਾ. ਸੱਤ ਸੱਤ ਪੁਰ ਤਿੰਨ ਵਿਸ਼੍ਰਾਮ, ਚੌਥਾ ਪੰਜ ਮਾਤ੍ਰਾ ਪੁਰ, ਅੰਤ ਗੁਰੁ ਲਘੁ.#ਗੁਰੁ ਕ੍ਰਿਪਾ ਨਿਧਿ, ਗੁਣ ਖਾਨਿ ਹੈ,#ਉਪਦੇਸ਼ ਤਿਂਹ, ਮਨ ਧਾਰ. xxx
ਇਹ ਦੁਤਾਰਾ ਬਜਾਕੇ ਗਾਉਂਦਾ ਹੋਇਆ ਮਸ੍ਤੀ ਵਿੱਚ ਝੂਲਿਆ ਕਰਦਾ ਸੀ, ਜਿਸ ਕਾਰਣ ਝੂਲਨਾਸਿੰਘ ਨਾਮ ਪ੍ਰਸਿੱਧ ਹੋਇਆ। ਦਮਦਮੇ ਦੇ ਮਕ਼ਾਮ ਇੱਕ ਦਿਨ ਇਸ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਕੈਂਪ ਪਾਸ ਦੁਤਾਰਾ ਬਜਾਕੇ ਗਁਵਾਰੂ ਗੀਤ ਗਾਏ. ਅੰਤ ਨੂੰ ਇਹ ਸਮਝਕੇ ਕਿ ਮੇਰਾ ਗਾਉਣਾ ਬਜਾਉਣਾ ਸ਼ਾਇਦ ਮਾਤਾ ਜੀ ਨੇ ਸੁਣਿਆ ਹੋਊ, ਬਹੁਤ ਪਛਤਾਇਆ ਅਤੇ ਜੋਸ਼ ਵਿੱਚ ਆਕੇ ਇੰਦ੍ਰੀ ਕੱਟ ਦਿੱਤੀ ਅਰ ਸਾਰੀ ਅਵਸ੍ਥਾ ਮੌਨੀ ਰਹਿਕੇ ਵਿਤਾਈ. ਇਸੇ ਕਾਰਣ ਇਸ ਨੂੰ 'ਅਕੂਆ' ਭੀ ਆਖਦੇ ਹਨ.
ਸੰਗ੍ਯਾ- ਪੀਂਘ. "ਪਾਰ ਕੀ ਝੂਲਨਿ ਏਕ ਸਵਾਰਕੈ." (ਚਰਿਤ੍ਰ ੨੩੪)