اُ توں شروع ہون والے پنجابی لفظاں دے معنےਤ

ਵਿ- ਤਪਸ੍ਵੀ. ਤਪ ਕਰਨ ਵਾਲਾ. "ਤਪਸੀ ਤਪਹਿ ਰਾਤਾ." (ਸ੍ਰੀ ਅਃ ਮਃ ੫) ੨. ਸੰਗ੍ਯਾ- ਤਪੀਆ. "ਸੰਨਿਆਸੀ ਤਪਸੀਅਹ." (ਸਵੈਯੇ ਮਃ ੩. ਕੇ) ੩. ਤਪਸ੍ਯਾ ਤਪ. "ਤਪਸੀ ਕਰਿਕੈ ਦੇਹੀ ਸਾਧੀ." (ਮਾਰੂ ਮਃ ੫)


ਫ਼ਾ. [تفسیِددِل] ਤਫ਼ਸ਼ੀਦਦਿਲ. ਵਿ- ਤਪਿਸ਼ (ਜਲਨ) ਸਹਿਤ ਹੈ ਜਿਸ ਦਾ ਮਨ. ਬੇਕ਼ਰਾਰ ਦਿਲ. ਦੇਖੋ, ਤਫ਼ਸੀਦਨ.


ਦੇਖੋ, ਤਪਤ.


ਅੱਗ ਵਿੱਚ ਤਪਾਕੇ ਸ਼ਰੀਰ ਪੁਰ ਲਾਇਆ ਛਾਪਾ. ਜਿਵੇ- ਦ੍ਵਾਰਿਕਾ ਵਿੱਚ ਵੈਸਨਵ ਸੰਖ ਚਕ੍ਰ ਆਦਿਕ ਦਾ ਚਿੰਨ੍ਹ ਲਾਉਦੇਂ ਹਨ। ੨. ਪੁਰਾਣੇ ਸਮੇਂ ਗੁਲਾਮਾਂ ਦੇ ਭੀ ਤਪ੍ਤਮੁਦ੍ਰਾ ਦਾ ਦਾਗ ਲਾਇਆ ਜਾਂਦਾ ਸੀ.


ਕ੍ਰਿ- ਤਪ੍ਤਹੋਣਾ. ਗਰਮ ਹੋਣਾ. ਭਖਣਾ। ੨. ਤਪ ਕਰਨਾ। ੩. ਚਿੱਤ ਵਿੱਚ ਸੜਨਾ.