ਅ਼. [مقصد] ਮਕ਼ਸਦ. ਕ਼ਸਦ (ਇਰਾਦਾ) ਕਰਨ ਦਾ ਭਾਵ. ਧ੍ਯਾਨ। ੨. ਨਤੀਜਾ. ਸਿੱਧਾਂਤ.
nan
ਭਾਗੀਰਥੀ ਦੇ ਕਿਨਾਰੇ ਵਸਿਆ ਇੱਕ ਨਗਰ, ਜੋ ਕਿਸੇ ਵੇਲੇ ਬੰਗਾਲ ਦੀ ਰਾਜਧਾਨੀ ਸੀ. ਹੁਣ ਇਸ ਦਾ ਨਾਮ ਮੁਰਿਸਦਾਬਾਦ ਹੈ. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਨੂੰ ਕੀਰਤੇਸ਼੍ਵਰੀ ਨਗਰੀ ਲਿਖਿਆ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਇੱਥੇ ਪਧਾਰੇ ਹਨ. ਮਕਸੂਦਾਬਾਦ ਦੀ ਆਬਾਦੀ ੪੦੦੦੦ ਹੈ.
ਦੇਖੋ, ਮਕਸੂਦ.
ਅ਼. [مقسوُم] ਕ਼ਿਸਮ (ਵੰਡਿਆ ਹੋਇਆ). ਪ੍ਰਾਰਬਧ. ਭਾਗ. ਨਸੀਬ.
nan
ਅ਼. [مکتب] ਸੰਗ੍ਯਾ- ਕਤਬ (ਲਿਖਣ) ਦੀ ਥਾਂ. ਪਾਠਸ਼ਾਲਾ. ਮਦਰਸਾ. ਸਕੂਲ. "ਮਕਤਬ ਮਾਹਿ ਫਰਜੰਦ ਕੋ ਬਠਾਇਯੇ." (ਨਾਪ੍ਰ)