اُ توں شروع ہون والے پنجابی لفظاں دے معنےਆ

ਫ਼ਾ. [آبکاری] ਸੰਗ੍ਯਾ- ਅ਼ਰਕ਼ ਖਿੱਚਣ ਦੀ ਥਾਂ। ੨. ਸ਼ਰਾਬ ਦਾ ਕਾਰਖਾਨਾ.


ਫ਼ਾ. [آبخورا] ਸੰਗ੍ਯਾ- ਬਖੋਰਾ. ਆਬ (ਪਾਣੀ) ਪੀਣ ਦਾ ਭਾਂਡਾ. ਪਿਆਲਾ.


ਫ਼ਾ. [آبغیِر] ਸੰਗ੍ਯਾ- ਆਬ (ਜਲ) ਗ੍ਰਹਣ ਕਰਤਾ. ਟੋਆ. ਤਾਲ। ੨. ਖਾਈ. ਨਾਲਾ। ੩. ਜਲ ਦਾ ਪਾਤ੍ਰ. ਘੜਾ. ਗਾਗਰ.


ਫ਼ਾ. [آبگوُں] ਵਿ- ਪਾਣੀ ਰੰਗਾ। ੨. ਆਬਦਾਰ. ਚਮਕੀਲਾ। ੩. ਚਮਕੀਲੀ ਤਲਵਾਰ। ੪. ਇੱਕ ਨਹਿਰ, ਜੋ ਈਰਾਨ ਵਿੱਚ ਹੈ.


ਜ਼ਮਜ਼ਮ ਖੂਹ ਦਾ ਪਾਣੀ. ਦੋਖੇ, ਹੱਜ ਅਤੇ ਜਮਜਮ.


ਫ਼ਾ. [آبدار] ਵਿ- ਚਮਕੀਲਾ. ਚਮਕ ਦਮਕ ਵਾਲਾ। ੨. ਸੰਗ੍ਯਾ- ਸੁਰਾਹੀ ਬਰਦਾਰ. ਉਹ ਆਦਮੀ ਜੋ ਪਾਣੀ ਲੈ ਕੇ ਅਮੀਰਾਂ ਪਾਸ ਹਰ ਵੇਲੇ ਹਾਜਿਰ ਰਹਿੰਦਾ ਹੈ.


ਫ਼ਾ. [آبنوُس] ਇੱਕ ਬਿਰਛ. ਜਿਸ ਦੀ ਪੁਰਾਨੀ ਗੇਲੀ ਬਹੁਤ ਵਜ਼ਨਦਾਰ ਅਤੇ ਕਾਲੀ ਹੁੰਦੀ ਹੈ. ਇਸ ਤੋਂ ਕਲਮਦਾਨ ਤਸਵੀਰਾਂ ਦੀਆਂ ਚੁਗਾਠਾਂ ਅਤੇ ਸੋਟੀਆਂ ਆਦਿ ਅਨੇਕ ਸੁੰਦਰ ਚੀਜਾਂ ਬਣਦੀਆਂ ਹਨ. ਇਹ ਦਰਖ਼ਤ ਬਹੁਤ ਕਰਕੇ ਭਾਰਤ ਦੇ ਦੱਖਣ ਵਿੱਚ ਹੁੰਦਾ ਹੈ. L. Diospyros emenum. ਯੂ. ebenos. ਅੰ. ebony.#ਘੂੰਘਟ ਉਘਾਰ ਕਾਰੀ ਨਾਇਕਾ ਦੀਦਾਰ ਦੀਨ,#ਦੇਖਤ ਹੀ ਭਾਂਡੀਗਈ ਹਾਂਡੀ ਦਾਧੀ ਫੂਸ ਕੀ,#ਭੇਡਨ ਕੇ ਦੌਰ ਪਰੀ ਹੌਲ ਪਰੀ ਘੂਸਨ ਕੇ,#ਕੱਵਨ ਕੇ ਰੌਰ ਪਰੀ ਆਪਨੇ ਜਲੂਸ ਕੀ,#ਕਾਂਬਰੀ ਨਿਕਾਰੀ ਕਰੀ ਕੋਲਾ ਕੀ ਬਿਗਾਰੀ ਕੁਲ,#ਭਨਤ "ਪੁਰਾਨ" ਨ ਅਗਾਰੀ ਕੁਹੂ ਹੂਸ ਕੀ,#ਤਵਾ ਮੇ ਨ ਤਾਬ ਰਹੀ ਕਾਜਰ ਬੇ ਆਬ ਭਈ,#ਤੇਰੀ ਆਬ ਦੇਖੇ ਆਬ ਗਈ ਆਬਨੂਸ ਕੀ.


ਫ਼ਾ. [آبپاشی] ਸੰਗ੍ਯਾ- ਸੇਚਨ. ਸਿੰਚਾਈ. ਜਲ ਸਿੰਜਣ ਦੀ ਕ੍ਰਿਯਾ। ੨. ਜਲ ਛਿੜਕਨਾ.


ਫ਼ਾ. [آبروُ] ਸੰਗ੍ਯਾ- ਰੂ (ਚੇਹਰੇ) ਦੀ ਆਬ. ਮਾਨ. ਪ੍ਰਤਿਸ੍ਠਾ. ਇੱਜ਼ਤ. "ਵਿਚ ਸਭਾ ਆਬਰੂ ਖੋਇ ਤੋਹਿ." (ਗੁਪ੍ਰਸੂ)


ਸੰਗ੍ਯਾ- ਆਮ੍ਰ. ਅੰਬ. "ਕਕਰੀ ਆਬਰੇ ਪਕਾਏ." (ਆਸਾ ਕਬੀਰ) ਭਾਵ. ਕੁਕਰਮਾਂ ਤੋਂ ਸੁਕਰਮ ਹੋ ਗਏ. ਦੇਖੋ, ਫੀਲੁ.