ਦੇਖੋ. ਉਦਯ ੪
ਸੰ. उद्यान- ਉਦ੍ਯਾਨ. ਸੰਗ੍ਯਾ- ਬਾਗ਼ "ਮਨ ਕੁੰਚਰ ਕਾਇਆ ਉਦਿਆਨੈ." (ਗਉ ਅਃ ਮਃ ੧) ੨. ਰੋਹੀ. ਜੰਗਲ. "ਜਾਤਿ ਨ ਪਤਿ ਨ ਆਦਰੋ ਉਦਿਆਨਿ ਭ੍ਰਮਿੰਨਾ." (ਵਾਰ ਜੈਤ) ੩. ਸਵਾਤ ਨਦੀ ਅਤੇ ਉਸ ਦੇ ਆਸਪਾਸ ਦਾ ਦੇਸ਼। ੪. ਸੈਰ ਕਰਨਾ। ੫. ਇਰਾਦਾ. ਸੰਕਲਪ.; ਦੇਖੋ, ਉਦਿਆਨ.
ਕ੍ਰਿ- ਜੰਗਲ ਜਾਣਾ. ਸ਼ੋਚ ਜਾਣਾ. ਮਲਤ੍ਯਾਗ ਲਈ ਬਾਹਰ ਜਾਣਾ. "ਕਰ ਤੂੰਬੀ ਲੇਕਰ ਤਿਸ ਕਾਲਾ। ਜਾਤ ਹੁਤੋ ਉਦਿਆਨ ਵਿਸਾਲਾ." (ਗੁਪ੍ਰਸੂ)
ਸੰਗ੍ਯਾ- ਪਹਾੜੀ ਜੰਗਲ. ਦੇਖੋ, ਉਦਿਆਨ ਅਤੇ ਦ.#"ਜਹਾ ਸ੍ਰਵਨ ਹਰਿਕਥਾ ਨ ਸੁਨੀਐ ਤਹ ਮਹਾਭਇਆਨ ਉਦਿਆਨਦ." (ਸਾਰ ਮਃ ੫)
ਸੰਗ੍ਯਾ- ਵਾਨਪ੍ਰਸ੍ਥ. ਵਨਵਾਸੀ ਹੋਣਾ. "ਤੀਰਥ ਵਰਤ ਨੇਮ ਕਰਹਿ ਉਦਿਆਨਾ." (ਮਾਰੂ- ਸੋਲਹੇ ਮਃ ੧)
ਉਦ੍ਯਾਨ (ਰੋਹੀ) ਵਿੱਚ. ਦੇਖੋ. ਉਦਿਆਨਦ.
ਵਿ- ਵਨਵਾਸੀ. ਦੇਖੋ, ਉਦਿਆਨਾ. "ਸੋਮ ਪਾਕ ਅਪਰਸ ਉਦਿਆਨੀ." (ਬਾਵਨ)
ਸੰ. उदित. ਵਿ- ਪ੍ਰਗਟ. ਜਾਹਿਰ। ੨. ਉਦੈ ਹੋਇਆ। ੩. ਸੰ. उद्यत- ਉਦ੍ਯਤ. ਵਿ- ਤਿਆਰ. ਤਤਪਰ.
ਦੇਖੋ. ਉੱਦਮ.