ਵਿ- ਤਪ੍ਤ. ਤਪਿਆ ਹੋਇਆ. "ਤਪਤ ਕੜਾਹਾ ਬੁਝਿਗਇਆ, ਗੁਰਿ ਸੀਤਲ ਨਾਮੁ ਦੀਓ." (ਮਾਰੂ ਮਃ ੫) ੨. ਸੰਗ੍ਯਾ- ਤਾਪ. ਦਾਹ. ਜਲਨ. "ਤਪਤ ਮਾਹਿ ਠਾਂਢਿ ਵਰਤਾਈ." (ਸੁਖਮਨੀ)
ਤਪਤੀ ਨਦੀ ਨੂੰ ਧਾਰਨ ਵਾਲੀ ਪ੍ਰਿਥਿਵੀ. (ਸਨਾਮਾ) ਦੇਖੋ, ਤਪਤੀ.
ਸੰਗ੍ਯਾ- ਤਪ ਨਾਲ ਤਪਣ ਦਾ ਭਾਵ. ਤਪਸ੍ਯਾ ਦਾ ਕਸ੍ਟ. "ਅਸੰਖ ਪੂਜਾ ਅਸੰਖ ਤਪਤਾਉ." (ਜਪੁ)
ਕ੍ਰਿ- ਤਪ ਤਪਣਾ. ਤਪਸ੍ਯਾ ਕਰਨੀ. "ਤਪਤਾਪਨ ਪੂਜ ਕਰਾਵੈਗੋ." (ਕਾਨ ਅਃ ਮਃ ੪) ਤਪ ਤਾਪਨ ਪੂਜ੍ਯ ਕਰਾਵੈਗੋ. ਦੇਖੋ, ਪੂਜ.
ਦੇਖੋ, ਤਾਲੁ.
ਸੰ. तप्ति. ਸੰਗ੍ਯਾ- ਸੇਕ. ਆਂਚ. ਜਲਨ. "ਤਪਤਿ ਨ ਕਤਹਿ ਬੂਝੈ." (ਬਿਹਾ ਛੰਤ ਮਃ ੫)
ਸੰ. ਸੰਗ੍ਯਾ- ਮਹਾਭਾਰਤ ਅਤੇ ਭਾਗਵਤ¹ ਅਨੁਸਾਰ ਸੂਰਯ ਦੀ ਪੁਤ੍ਰੀ, ਜੋ ਛਾਯਾ ਦੇ ਗਰਭ ਤੋਂ ਪੈਦਾ ਹੋਈ ਅਰ ਚੰਦ੍ਰਵੰਸ਼ੀ ਰਾਜਾ ਸੰਬਰਣ ਨਾਲ ਵਿਆਹੀ ਗਈ. ਫੇਰ ਇਹ ਨਦੀਰੂਪ ਹੋਕੇ ਦੱਖਣ ਵਿੱਚ ਵਗੀ. ਇਸ ਦੇ ਨਾਮ ਤਪਨੀ, ਤਾਪਤੀ, ਸ਼੍ਯਾਮਾ, ਕਾਪਿਲਾ, ਸਨਕਾ, ਤਾਰਾ ਅਤੇ ਤਾਪੀ ਭੀ ਹਨ. ਇਹ ਸਤਪੁਰਾ ਪਹਾੜ ਧਾਰਾ (ਗੋਨਾਨਾ ਗਿਰਿ) ਤੋਂ ਨਿਕਲਕੇ ੪੩੬ ਮੀਲ ਵਹਿਂਦੀ ਹੋਈ ਅਰਬ ਸਾਗਰ ਵਿੱਚ ਜਾ ਮਿਲਦੀ ਹੈ. ਇਸ ਦੇ ਕਿਨਾਰੇ ਸੂਰਤ ਸ਼ਹਿਰ ਆਬਾਦ ਹੈ. "ਤਪਤੀ ਨਦੀ ਤੀਰ ਤਿਂਹ ਬਹੈ। ਸੂਰਜ- ਸੁਤਾ ਤਾਹਿਂ ਜਗ ਕਹੈ." (ਚਰਿਤ੍ਰ ੧੧੧) ਦੇਖੋ, ਸਨਾਮਾ ੩੩੬.
ਦੇਖੋ, ਦਿੱਕ.
ਸੰ. ਸੰਗ੍ਯਾ- ਤਾਪ. ਦਾਹ. ਆਂਚ। ੨. ਸੂਰਯ। ੩. ਗ੍ਰੀਖ਼ਮ ਰੁੱਤ। ੪. ਧੁੱਪ। ੫. ਅੱਕ ਦਾ ਬੂਟਾ। ੬. ਭਿਲਾਵਾ.
ਵਿ- ਤਪਾਂ ਵਿੱਚੋਂ ਉੱਤਮ ਤਪ. ਪ੍ਰਧਾਨ ਤਪ. "ਤਪਨਤਪੁ ਗੁਰਗਿਆਨ." (ਆਸਾ ਰਵਿਦਾਸ)
ਕ੍ਰਿ- ਗਰਮ ਹੋਣਾ. ਤਪ੍ਤ ਹੋਣਾ। ੨. ਤਪ ਕਰਨਾ। ੩. ਜਲਣਾ. ਕੁੜ੍ਹਨਾ. ਸੜਨਾ। ੪. ਸੰਗ੍ਯਾ- ਤਾਪ. ਤਪਨ. "ਗੁਰੁਸਸਿ ਦੇਖੋ ਲਹਿਜਾਇ ਸਭਿ ਤਪਨਾ."(ਗੌਂਡ ਮਃ ੪)