ਸੰਗ੍ਯਾ- ਧਨਹਾਰ ਟੋਲਾ. ਡਾਕੂਆਂ ਦੀ ਮੰਡਲੀ। ੨. ਡਾਕੂਆਂ ਦਾ ਹ਼ਮਲਾ. ਲੁਟੇਰਿਆਂ ਦਾ ਧਾਵਾ.
ਸੰਗ੍ਯਾ- ਲੁਟੇਰਾ. ਡਾਕੂ.
ਸੰਗ੍ਯਾ- ਡਾਕਾ. ਬਲ ਨਾਲ ਲੁੱਟਣ ਦੀ ਕ੍ਰਿਯਾ.
ਸੰਗ੍ਯਾ- ਲੁੱਟ ਦਾ ਪਦਾਰਥ.
ਧਾੜਵੀ. ਧਾੜਾ ਮਾਰਨ ਵਾਲਾ. ਡਾਕੂ.
ਸੰਗ੍ਯਾ- ਧਾਨ. ਮੁੰਜੀ ਧਾਨ. "ਗੁਰੂ ਅੰਗਦ ਜੀ ਘਾਹ ਲੈ ਆਇਆ ਧਾਂਈਆਂ ਵਿਚਹੁ." (ਜਸਾ)
ਸੰ. ਧੂਮਾਂਸ਼ ਅਥਵਾ ਧੂਮ- ਸ੍ਵਾਸ. ਸਾਹ (ਸ੍ਵਾਸ) ਦੇ ਰਸਤੇ ਕੌੜਾ ਧੂਆਂ ਜਾਂ ਮਿਰਚ ਆਦਿ ਦੇ ਬਰੀਕ ਕਣ, ਹਵਾ ਵਿੱਚ ਮਿਲਕੇ ਨੱਕ ਵਿੱਚ ਲੜਨ ਦੀ ਕ੍ਰਿਯਾ। ੨. ਧਾਂਸ ਤੋਂ ਉਪਜੀ ਖਾਂਸੀ.
ਸੰਗ੍ਯਾ- ਪ੍ਰਸਿੱਧੀ. ਸ਼ੁਹਰਤ। ੨. ਦਬਦਬਾ. ਪ੍ਰਤਾਪ.