اُ توں شروع ہون والے پنجابی لفظاں دے معنےਮ

ਅ਼. [مقدم] ਕ਼ਦਮ ਰੱਖਣ ਦੀ ਥਾਂ। ੨. ਪਧਾਰਨਾ. ਚਰਨ ਪਾਉਣੇ। ੩. ਭਾਵ- ਹੱਛੇ ਆਦਮੀ ਦੀ ਆਉਣਾ.


ਅ਼. [مقدۇر] ਸੰਗ੍ਯਾ- ਕ਼ਦਰ (ਤ਼ਾਕ਼ਲ) ਦਾ ਭਾਵ. ਸ਼ਕਤਿ. ਸਾਮਰਥ੍ਯ. "ਕ੍ਯਾ ਗਵਾਰ ਗੀਦੀ ਮਕਦੂਰ?" (ਗੁਪ੍ਰਸੂ)


ਸੰ. मत्कुण- ਮਤਕੁਣ. ਸੰਗ੍ਯਾ- ਬਿਨਾ ਦੰਦਾਂ ਹਾਥੀ. ਜਿਸ ਦੇ ਬਾਹਰਲੇ ਦੰਦ ਨ ਹੋਣ. ਦੇਖੋ, ਮਤਕੁਣ। ੨. ਅ਼. [مقنع] ਮਕ਼ਨਅ਼. ਇਸਤ੍ਰੀਆਂ ਦਾ ਪਰਦੇਦਾਰ ਵਸਤ੍ਰ. ਜੋ ਸਾਰੇ ਸ਼ਰੀਰ ਨੂੰ ਢਕ ਲੈਂਦਾ ਹੈ. ਬੁਰਕਾ.


ਯੂ. [مقناطیس] ਦੇਖੋ, ਚੁੰਬਕ. ੨.


ਅ਼. [مقفوُل] ਕ਼ੁਫ਼ਲ (ਜਿੰਦੇ) ਵਿੱਚ ਆਇਆ ਹੋਇਆ. ਕੁਫ਼ਲਬੰਦ. ਮੁਕ਼ੱਫ਼ਲ [مُقّفل] । ੨. ਅ਼. [مکفوُل] ਮਕਫ਼ੂਲ. ਕਫ਼ਾਲਤ (ਜਿੰਮੇਵਾਰੀ) ਵਿੱਚ ਆਈ ਵਸਤੁ.


ਅ਼. [مقبرہ] ਸੰਗ੍ਯਾ- ਕ਼ਬਰ ਦਾ ਅਸਥਾਨ. ਉਹ ਮਕਾਨ, ਜਿਸ ਵਿੱਚ ਮੁਰਦੇ ਦੀ ਕ਼ਬਰ ਹੋਵੇ.