اُ توں شروع ہون والے پنجابی لفظاں دے معنےਆ

ਦੇਖੋ, ਆਬਰੂ. "ਗਈ ਆਬਰੋ ਦੀਰਘ ਆਜ." (ਗੁਪ੍ਰਸੂ)


ਸੰਗ੍ਯਾ- ਕੱਚੀ ਅੰਬੀ। ੨. ਇਮਲੀ। ੩. ਇਮਲੀ ਦਾ ਫਲ। ੪. ਦੇਖੋ, ਆਵਲੀ.


ਅ਼. [آباد] ਅਬਦ ਦਾ ਬਹੁ ਵਚਨ. ਯੁਗ (ਜੁਗ) ੨. ਫ਼ਾ. ਵਸਤੀ ਸ਼ਹਿਰ. ੩. ਉਸਤਤਿ। ੪. ਵਿ- ਵਸਿਆ ਹੋਇਆ.


ਫ਼ਾ. [آبادان] ਆਬਾਦ. ਵਸਿਆ ਹੋਇਆ. "ਆਬਾਦਾਨ ਸਦਾ ਮਸਹੂਰ." (ਗਉ ਰਵਿਦਾਸ) ੨. ਇ਼ਰਾਕ਼ ਅ਼ਰਬ ਵਿੱਚ ਇੱਕ ਪ੍ਰਸਿੱਧ ਸ਼ਹਿਰ.


ਫ਼ਾ. [آبادی] ਸੰਗ੍ਯਾ- ਬਸਤੀ. ਵਸੋਂ। ੨. ਜਨ ਸੰਖ੍ਯਾ- ਮਰਦੁਮ ਸ਼ੁਮਾਰੀ.


ਅ਼. [عابد] ਵਿ- ਇ਼ਬਾਦਤ ਕਰਨ ਵਾਲਾ. ਭਜਨੀਕ. ਭਗਤ.


ਫ਼ਾ. [آبی] ਵਿ- ਪਾਣੀ ਨਾਲ ਸੰਬੰਧਿਤ. ਪਣਿਆਲਾ। ੨. ਸੰਗ੍ਯਾ- ਤਰਾਵਤ. ਨਮੀ। ੩. ਮੁਰਗ਼ਾਬੀ ਦਾ ਸੰਖੇਪ "ਬਾਜਨ ਸਾਥ ਆਬੀਅਨ ਲੇਹੀਂ." (ਚਰਿਤ੍ਰ ੧੧੧)


ਸੰ. ਅਬੁਦ. ਸੰਗ੍ਯਾ- ਰਾਜਪੂਤਾਨੇ ਵਿੱਚ ਅਰਵਲੀ ਪਰਬਤ ਦੀ ਇੱਕ ਚੋਟੀ, ਜੋ ਸਿਰੋਹੀ ਰਾਜ ਵਿੱਚ ਹੈ. ਇਹ ਵਸਿਸ੍ਠ ਰਿਖੀ ਦਾ ਨਿਵਾਸ ਅਸਥਾਨ ਦੱਸਿਆ ਜਾਂਦਾ ਹੈ. ਇਸ ਦੀ ਬਲੰਦੀ ੩੯੩੦ ਫੁੱਟ ਹੈ ਅਤੇ ਸਭ ਤੋਂ ਉੱਚੇ ਟਿੱਲੇ "ਗੁਰੂ ਸ਼ਿਖਰ" ਦੀ ਉਚਾਣ ੫੬੫੦ ਫੁੱਟ ਹੈ. ਇਥੇ ਇੱਕ ਬਹੁਤ ਪੁਰਾਨਾ ਹਵਨਕੁੰਡ ਹੈ ਜਿਸ ਤੋਂ ਅਗਨਿਕੁਲ ਰਾਜਪੂਤਾਂ ਦੀ ਉਤਪੱਤੀ ਦੱਸੀ ਜਾਂਦੀ ਹੈ. ਦੇਖੋ, ਰਾਜਪੂਤ.#ਇਥੇ ਜੈਨ ਮੰਦਿਰ ਭੀ ਬਹੁਤ ਪੁਰਾਣੇ ਦੇਖੀਦੇ ਹਨ. ਰਾਜੂਪਤਾਨੇ ਦੇ ਬਹੁਤ ਅਮੀਰ ਇਸ ਥਾਂ ਗਰਮੀ ਕੱਟਣ ਜਾਂਦੇ ਹਨ.


ਦੇਖੋ, ਆਬ ਹੈਵਾਨ.


ਫ਼ਾ. [آب بِقا] ਸੰਗ੍ਯਾ- ਅਮ੍ਰਿਤ. ਸੁਧਾ.