اُ توں شروع ہون والے پنجابی لفظاں دے معنےਚ

ਸੰ. ਚੰਦ੍ਰਵੱਲੀ. ਚੰਦ੍ਰਮਾਂ ਜੇਹੇ ਚਿੱਟੇ ਫੁੱਲਾਂ ਦੀ ਬੇਲ. L. Jasminum grandiflorum. ਚਮੇਲੀ ਦੇ ਫੁੱਲ ਵਡੀ ਸੁਗੰਧ ਵਾਲੇ ਹੁੰਦੇ ਹਨ ਅਤੇ ੧੨. ਮਹੀਨੇ ਖਿੜਦੇ ਹਨ. ਇਨ੍ਹਾਂ ਫੁੱਲਾਂ ਦਾ ਫੁਲੇਲ ਅਤੇ ਇ਼ਤ਼ਰ ਬਹੁਤ ਉੱਤਮ ਹੁੰਦਾ ਹੈ. ਬਸੰਤੀ ਚਮੇਲੀ ਦਾ ਨਾਮ "ਚੰਪਕਵੱਲੀ" ਹੈ. ਇਸ ਦੇ ਫੁੱਲਾਂ ਵਿੱਚ ਸੁਗੰਧ ਨਹੀਂ ਹੁੰਦੀ.


ਸੰਗ੍ਯਾ- ਚੰਮ (ਚਰ੍‍ਮ) ਦਾ ਟੁਕੜਾ। ੨. ਵਿ- ਚੰਮ ਦਾ ਬਣਿਆ ਹੋਇਆ.


ਕ੍ਰਿ- ਚਿਪਕਾਉਣਾ. ਚਮੇੜਨਾ. ਸਾਥ ਲਾਉਣਾ. ਚਸਪਾਂ ਕਰਨਾ. ਜੋੜਨਾ. "ਦਸ ਨਾਰੀ ਅਉਧੂਤ ਦੇਨਿ ਚਮੋੜੀਐ." (ਵਾਰ ਗੂਜ ੨. ਮਃ ੫) ਦਸ ਇੰਦ੍ਰੀਆਂ ਅਵਧੂਤਾਂ ਨੂੰ ਭੀ ਵਿਸਿਆਂ ਵਿੱਚ ਜੋੜ ਦਿੰਦੀਆਂ ਹਨ.


ਸੰ. ਸੰਗ੍ਯਾ- ਸਮੂਹ. ਢੇਰ। ੨. ਕੋਟ. ਫ਼ਸੀਲ. ੩. ਨਿਉਂ. ਨੀਂ. ਬੁਨਿਯਾਦ। ੪. ਚੌਤਰਾ. ਥੜਾ.


ਸੰ. ਸੰਗ੍ਯਾ- ਜਮਾ ਕਰਨਾ. ਇੱਕਠਾ ਕਰਨਾ। ੨. ਚਿਣਨਾ. ਚਿਣਾਈ ਕਰਨੀ। ੩. ਚੁਗਣਾ. ਚੁਣਨਾ.


ਸੰ. चर् ਧਾ- ਜਾਣਾ, ਵਿਚਰਨਾ, ਖਾਣਾ, ਭੱਛਣ ਕਰਨਾ, ਠਗਣਾ, ਟੂਣਾ ਕਰਨਾ, ਆਗ੍ਯਾ ਭੰਗ ਕਰਨਾ, ਸੇਵਾ ਕਰਨਾ, ਵਿਭਚਾਰ ਕਰਨਾ, ਉੱਤਮ ਆਚਰਣ ਕਰਨਾ, ਵਿਚਾਰ ਕਰਨਾ। ੨. ਸੰਗ੍ਯਾ- ਖ਼ਬਰ ਲੈਣ ਲਈ ਫਿਰਣ ਵਾਲਾ ਦੂਤ. ਜਾਸੂਸ। ੩. ਵਿ- ਵਿਚਰਣ ਵਾਲਾ। ੪. ਦੇਖੋ, ਚਰਜ। ੫. ਦੇਖੋ, ਚਰਨਾ.


ਸੰਗ੍ਯਾ- ਚੇਤਨ ਅਤੇ ਜੜ੍ਹ। ੨. ਵਿਚਰਣ ਵਾਲਾ ਅਤੇ ਅਚਲ.