اُ توں شروع ہون والے پنجابی لفظاں دے معنےਮ

ਅ਼. [مقبوُضہ] ਮਕ਼ਬੂਜਾ. ਵਿ- ਕ਼ਬਜੇ ਵਿੱਚ ਆਇਆ ਹੋਇਆ. ਅਧਿਕਾਰ ਕੀਤਾ.


ਅ਼. [مقبۇل] ਮਕ਼ਬੂਲ. ਵਿ- ਕ਼ਬੂਲ ਕੀਤਾ ਹੋਇਆ. ਅੰਗੀਕ੍ਰਿਤ। ੨. ਅ਼. [مکبۇل] ਮਕਬੂਲ. ਕਬੂਲ (ਬੰਧਨ) ਸਹਿਤ. ਕ਼ੈਦੀ.


ਸੰ. ਸੰਗ੍ਯਾ- ਜੋ ਮਨੁੱਖ ਨੂੰ ਮਾਰੇ, ਮਗਰਮੱਛ. ਨਿਹੰਗ. ਘੜਿਆਲ। ੨. ਮਕਰ ਦੀ ਸ਼ਕਲ ਦੀ ਦਸਵੀਂ ਰਾਸ਼ਿ, ਜਿਸ ਵਿੱਚੱ ਮਾਘ ਮਹੀਨੇ ਸੂਰਜ ਪ੍ਰਵੇਸ਼ ਕਰਦਾ ਹੈ। ੩. ਮਾਘ ਮਹੀਨਾ. "ਮਕਰ ਪ੍ਰਾਗਿ ਦਾਨੁ ਬਹੁ ਕੀਆ." (ਮਾਲੀ ਮਃ ੪) ੪. ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦਦਿਵਾਕਰ। ੫. ਕੁਬੇਰ ਦੀਆਂ ਨੌ ਨਿਧੀਆਂ ਵਿੱਚੋਂ ਇੱਕ ਨਿਧਿ। ੬. ਮੱਛੀ। ੭. ਮਕੜੀ (ਮਰ੍‍ਕਟੀ) ਵਾਸਤੇ ਭੀ ਮਕਰ ਸ਼ਬਦ ਆਇਆ ਹੈ. "ਧਾਰ ਮਕਰ ਕੇ ਜਾਰ ਸਰੂਪਾ." (ਵਾਮਨਾਵ) ੮. ਅ਼. [مکر] ਛਲ. ਫਰੇਬ. ਕਪਟ। ੯. ਬਹਾਂਨਾ। ੧੦. ਦਾਉ। ੧੧. ਇੱਕ ਜਾਤਿ. ਦੇਖੋ, ਮਕਰਾਨ.


ਸੰਗ੍ਯਾ- ਮਰ੍‍ਕਟੀ. ਮੱਕੜੀ. "ਏਕ ਮਕਰਕਾ


ਦੱਤ ਨਿਹਾਰੀ." (ਦੱਤਾਵ)


ਸੰਗ੍ਯਾ- ਮਕਰ (ਮਗਰਮੱਛ) ਦਾ ਨਿਸ਼ਾਨ ਹੈ ਜਿਸ ਦੇ ਝੰਡੇ ਪੁਰ, ਕਾਮਦੇਵ. ਮਕਰਧ੍ਵਜ.


ਮਗਰਮੱਛ ਦਾ ਕਾਂਟਾ. ਮੱਛ ਦੀ ਹੱਡੀ. "ਮਕਰਕੰਟ ਜਹਿ" ਡਾਰਿਯੈ ਮਛਲੀ ਹੋਇ ਬਨਾਇ." (ਚਰਿਤ੍ਰ ੨੧੭) ਜੇ ਅਮ੍ਰਿਤ ਦੇ ਕੁੰਡ ਵਿੱਚ ਮੱਛੀ ਦੀ ਹੱਡੀ ਸਿੱਟੀਏ, ਤਦ ਜਾਨਦਾਰ ਮੱਛ ਹੋ ਜਾਵੇ.


ਕਾਮਦੇਵ. ਦੇਖੋ, ਮਕਰਕੇਤੁ। ੨. ਲੌਂਗ ਲਵੇਗਾ। ੩. ਵੈਦ੍ਯਕ ਅਨੁਸਾਰ ਇੱਕ ਰਸ, ਜਿਸ ਦੇ ਬਣਾਉਣ ਦੀ ਇਹੁ ਜੁਗਤ ਹੈ- ਸੋਨਾ ੮. ਤੋਲੇ, ਪਾਰਾ ੧. ਸੇਰ, ਔਲੇਸਾਰ ਗੰਧਕ ੨. ਸੇਰ, ਇਨ੍ਹਾਂ ਤੇਹਾਂ ਨੂੰ ਪਹਿਲਾਂ ਲਾਲ ਕਪਾਹ ਦੇ ਫੁੱਲਾਂ ਦੇ ਰਸ ਵਿੱਚ ਫੇਰ ਘੀਕੁਆਰ ਦੇ ਰਸ ਵਿੱਚ ਘੋਟਕੇ ਆਤਿਸ਼ੀ ਸ਼ੀਸ਼ੇ ਵਿੱਚ ਪਾਕੇ ਮੂੰਹ ਤੇ ਖੜੀਆ ਮਿੱਟੀ ਲਾਕੇ, ਗਾਜਣੀ ਨਾਲ ਪੋਚੇ ਕਪੜੇ ਦੀਆਂ ਸੱਤ ਤੈਹਾਂ ਬੋਤਲ ਤੇ ਲਪੇਟਕੇ ਸੁਕਾ ਲੈਣੀਆਂ. ਇਸ ਸ਼ੀਸ਼ੀ ਨੂੰ ਇੱਕ ਹਾਂਡੀ ਵਿੱਚ ਸਿੱਧਾ ਰੱਖਣਾ ਅਤੇ ਉਸ ਦੇ ਚਾਰੇ ਪਾਸੇ ਬਾਲੂ ਰੇਤਾ ਭਰ ਦੇਣਾ, ਅਰ ੩੨ ਪਹਿਰ ਅੱਗ ਦੀ ਇੱਕ ਰਸ ਆਂਚ ਦੇਣੀ ਬੋਤਲ ਦੇ ਮੂੰਹ ਵਲ ਜੋ ਉਡਕੇ ਲਾਲ ਪਦਾਰਥ ਜਮ ਜਾਵੇਗਾ, ਉਸ ਦੀ "ਮਕਰਧੁਜ" ਸੰਗ੍ਯਾ ਹੈ. ਇਸ ਦੇ ਵਰਤਣ ਦੀ ਵਿਧਿ ਇਹ ਹੈ-#ਅੱਠ ਤੋਲੇ ਮਕਰਧ੍ਵਜ ਰਸ, ਕਪੂਰ, ਜਾਇਫਲ. ਕਾਲੀਆਂ ਮਿਰਚਾਂ, ਲੌਂਗ, ਚਾਰੇ ਬੱਤੀ ਬੱਤੀ ਤੋਲੇ, ਕਸਤੂਰੀ ਅੱਧਾ ਤੋਲਾ, ਇਨ੍ਹਾਂ ਸਾਰੀਆਂ ਨੂੰ ਖਰਲ ਵਿੱਚ ਪੀਹਕੇ ਇੱਕ ਜਾਨ ਬਣਾਕੇ ਦਸ ਦਸ ਰੱਤੀ ਦੀਆਂ ਗੋਲੀਆਂ ਕਰਨੀਆਂ ਇੱਕ ਗੋਲੀ ਪਾਨਾਂ ਦੇ ਰਸ ਨਾਲ ਜਾਂ ਕਪਾਹ ਦੇ ਫੁੱਲਾਂ ਦੇ ਰਸ ਨਾਲ, ਅਥਵਾ ਇੰਦ੍ਰਜੌਂ ਜਾਂ ਲੌਂਗਾਂ ਦੇ ਚੂਰਨ ਨਾਲ ਨਿੱਤ ਖਾਣੀ. ਖਾਣ ਵੇਲੇ ਗੋਲੀ ਦੰਦਾਂ ਨਾਲ ਨਹੀਂ ਛੁਹਣ ਦੇਣੀ. ਇਹ ਰਸ ਕਮਜੋਰੀ ਹਟਾਉਂਦਾ ਹੈ, ਬਲ ਵਧਾਉਂਦਾ ਹੈ, ਵੀਰਯ ਨੂੰ ਪੁਸ੍ਟ ਕਰਦਾ ਹੈ, ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ.