اُ توں شروع ہون والے پنجابی لفظاں دے معنےਊ

ਨਿਰਾਸ ਅਤੇ ਪਛਤਾਵੇ ਸਹਿਤ. "ਨਾਮ ਵਿਹੂਣੇ ਊਣੇ ਝੂਣੇ." (ਸੂਹੀ ਛੰਤ ਮਃ ੧)


ਵਿ- ਮਹਾਂ ਮੂਰਖ. ਬੁੱਧਿਹੀਨ। ੨. ਅਪੁਤ੍ਰ. ਔਤ। ੩. ਕ੍ਰਿ. ਵਿ- ਉਸ ਪਾਸੇ, ਓਧਰ. ਦੇਖੋ, ਉਤ। ੪. ਭਾਵ- ਪਰਲੋਕ "ਈਤ ਊਤ ਕੇ ਮੀਤ." (ਬਾਵਨ) ੫. ਸੰ. ਵਿ- ਬੁਣਿਆ ਹੋਇਆ। ੬. ਸੀੱਤਾਹੋਇਆ। ੭. ਪ੍ਰਸਿੱਧ. ਮਸ਼ਹੂਰ.


ਦੇਖੋ, ਉੱਤਮ. "ਊਤਮ ਸੰਗਤਿ ਊਤਮ ਹੋਵੈ."#(ਆਸਾ ਅਃ ਮਃ ੧)


ਅੰਤਹਕਰਣ ਦੀ ਸਫ਼ਾਈ. ਅੰਤਰੀਵ ਸ਼ੁੱਧੀ. ਦਿਲ ਦੀ ਸਫਾਈ. "ਗਿਆਨੁ ਸ੍ਰੇਸਟ ਊਤਮ ਇਸਨਾਨੁ." (ਸੁਖਮਨੀ)


ਦੇਖੋ, ਉੱਤਮ. "ਊਤਮੁ ਹੋਵਾਂ ਪ੍ਰਭੁ ਮਿਲੈ ਇਕ ਮਨਿ ਏਕੈ ਭਾਇ." (ਓਅੰਕਾਰ)


ਉੱਤਰ. ਜਵਾਬ.


ਦੇਖੋ. ਉਤਰਿ.


ਦੇਖੋ, ਊਤਰ.