ਸੰਗ੍ਯਾ- ਘਟ (ਘੜਾ) ਬਣਾਉਣ ਵਾਲਾ. ਕੁੰਭਕਾਰ. ਕੁਮ੍ਹਾਰ.
ਘੜੇ ਤੋਂ ਪੈਦਾ ਹੋਣ ਵਾਲਾ ਅਗਸਤ ਮੁਨਿ. ਦੇਖੋ, ਅਗਸ੍ਤ.
ਕ੍ਰਿ- ਕਮ ਹੋਣਾ. ਨ੍ਯੂਨ ਹੋਣਾ. "ਘਟੰਤ ਲਲਨਾ ਸੁਤ ਭ੍ਰਾਤ ਹੀਤੰ." (ਸਹਸ ਮਃ ੫) ੨. ਦੇਖੋ, ਘਟਨਾ.
to vary, fluctuate, rise and fall, wax and wane, ebb and flow
ਦੇਖੋ, ਘਟਸੁਤ.
ਸੰਗ੍ਯਾ- ਕਮੀ. ਨ੍ਯੂਨਤਾ. ਘਾਟਾ.
diminishing return
ਸੰਗ੍ਯਾ- ਸਰੀਰ ਦਾ ਦੀਵਾ. ਦਿਲ ਦਾ ਦੀਵਾ. ਜੀਵਾਤਮਾ। ੨. ਆਤਮ- ਗ੍ਯਾਨ. ਤਤ੍ਵਬੋਧਰੂਪ ਦੀਪਕ. "ਘਟਦੀਪਕੁ ਗੁਰਮੁਖਿ ਜਾਤਾ ਹੇ." (ਮਾਰੂ ਸੋਲਹੇ ਮਃ ੧)
ਸੰ. ਸੰਗ੍ਯਾ- ਹੋਣਾ. ਹੋਂਦ ਦਾ ਭਾਵ। ੨. ਘੜਿਆ ਜਾਣਾ.
ਦੇਖੋ, ਘਟਣਾ. "ਨਹ ਬਢਨ ਘਟਨ ਤਿਲੁਸਾਰ." (ਬਾਵਨ) ੨. ਸੰ. ਕ੍ਰਿ- ਇੱਕਠਾ ਕਰਨਾ. ਜੋੜਨਾ। ੩. ਬਣਾਉਣਾ. ਰਚਣਾ। ੪. ਸੰਗ੍ਯਾ- ਹਾਦਸਾ. ਵਾਰਦਾਤ. ਜਿਵੇਂ- ਇਹ ਘਟਨਾ ਸੰਮਤ ੧੯੦੦ ਵਿੱਚ ਹੋਈ, ਆਦਿ.