ਕ੍ਰਿ. ਵਿ- ਉੱਚਾਰਣ ਕਰਦਿਆਂ. "ਆਸ ਪੂਰੀ ਹਰਿ ਚਉਦਿਆ." (ਸੂਹੀ ਛੰਤ ਮਃ ੪) ਦੇਖੋ, ਚਵਣੁ.
ਵਿ- ਚਵਣੁ (ਉੱਚਰਾਣ) ਯੋਗ੍ਯ. ਕਥਨੀਯ. "ਚਉਦੋ ਮੁਖਿ ਅਲਾਇ." (ਵਾਰ ਮਾਰੂ ੨. ਮਃ ੫) ੨. ਉੱਚਾਰਣ ਕਰਦਾ.
ਸੰਗ੍ਯਾ- ਚਊ ਧਾਰਣ ਵਾਲਾ. ਹਲਧਰ. ਕਾਸ਼ਤਕਾਰ। ੨. ਸੰ. चतुर्धुरीण ਚਤੁਧੁਰੀਣ. ਚਾਰ ਆਦਮੀਆਂ ਵਿੱਚ ਮੁਖੀਆ. "ਚਉਧਰੀ ਰਾਉ ਸਦਾਈਐ." (ਸ੍ਰੀ ਅਃ ਮਃ ੧)
ਦੇਖੋ, ਚੌਪ.
ਦੇਖੋ, ਚੌਪਈ.
ਸੰਗ੍ਯਾ- ਚਤੁਸ੍ਪਦਾ. ਚਾਰ ਪਦਾਂ ਵਾਲਾ ਛੰਦ. ਉਹ ਸ਼ਬਦ ਜਿਸਦੇ ਚਾਰ ਪਦ ਹੋਣ. ਦੇਖੋ, ਰਾਗ ਗੂਜਰੀ ਵਿੱਚ- "ਕਿਰਿਆ ਚਾਰ ਕਰਹਿ ਖਟ ਕਰਮਾ"- ਗੁਰੂ ਅਰਜਨ ਦੇਵ ਦਾ ਸ਼ਬਦ। ੨. ਦੇਖੋ, ਚੌਪਦ ੨.
ਦੋ ਦੋ ਤੁਕਾਂ ਤੇ ਅੰਗ ਵਾਲਾ ਉਹ ਸ਼ਬਦ, ਜਿਸ ਵਿੱਚ ਚਾਰ ਦੋ ਪਦੇ ਹੋਣ, ਅਰਥਾਤ ਦੋ ਦੋ ਤੁਕਾਂ ਦੇ ਚਾਰ ਪਦ.
ਸੰ. चतुष्पट ਚਤੁਸ੍ਪਟ ਚਾਰ ਪਾਟ ਦਾ ਵਸਤ੍ਰ ਅਤੇ ਉਸ ਉੱਪਰ ਖੇਡਣ ਦਾ ਖੇਡ. "ਹਉਮੈ ਚਉਪੜਿ ਖੇਲਣਾ ਝੂਠੇ ਅਹੰਕਾਰਾ." (ਆਸਾ ਅਃ ਮਃ ੧) "ਕਰਮ ਧਰਮ ਤੁਮ ਚਉਪੜਿ ਸਾਜਹੁ ਸਤੁ ਕਰਹੁ ਤੁਮ ਸਾਰੀ." (ਬਸੰ ਮਃ ੫) ਦੇਖੋ, ਚਉਸਰ ਅਤੇ ਪੱਕੀ ਸਾਰੀ.
ਦੇਖੋ, ਚੌਪਈ। ੨. ਚਾਰਪਾਈ. ਮੰਜੀ। ੩. ਵਿ- ਚਾਰ ਪੈਰਾਂ ਵਾਲੀ. "ਖਾਟ ਮਾਗਉ ਚਉਪਾਈ." (ਸੋਰ ਕਬੀਰ) ਪਾਵੇ ਬਿਨਾ ਤਖ਼ਤੇ ਦਾ ਨਾਮ ਭੀ ਖਾਟ ਹੈ.
ਸੰਗ੍ਯਾ- ਚਾਰੇ ਪਾਸੇ ਬਾਰਾਂ ਵਾਲਾ ਉੱਪਰਲੀ ਮੰਜ਼ਿਲ ਦਾ ਘਰ. "ਚਾਰਿ ਕੁੰਟ ਚਉਬਾਰਾ." (ਸੋਰ ਮਃ ੧)