ਯਸ਼ੋਦਾ. ਦੇਖੋ, ਜਸੁਦਾ. "ਕਹਤ ਮਾ ਜਸੋਦ ਜਿਸਹਿ ਦਹੀ ਭਾਤ ਖਾਹਿ ਜੀਉ." (ਸਵੈਯੇ ਮਃ ੪. ਕੇ) "ਜਬੈ ਜਸੋਧਾ ਸੁਇਗਈ ਮਾਯਾ ਕਿਯੋ ਪ੍ਰਕਾਸ." (ਕ੍ਰਿਸਨਾਵ) "ਨੰਦ ਜਸੋਮਤ ਮੋਹ ਬਢਾਇਕੈ." (ਕ੍ਰਿਸਨਾਵ)
ਸੰ. जहदजहल्लक्षणा. ਸੰਗ੍ਯਾ- ਲਕ੍ਸ਼੍ਣਾ ਦਾ ਇੱਕ ਭੇਦ, ਜਿਸ ਵਿੱਚ ਵਾਚਯ ਅਰਥ ਦਾ ਕੁਝ ਭਾਗ ਛੱਡਕੇ ਕੁਝ ਗ੍ਰਹਿਣ ਕਰੀਏ. ਜੈਸੇ ਛਾਂਦੋਗ ਉਪਨਿਸਦ ਵਿੱਚ ਉਪਦੇਸ਼ ਹੈ- "ਤਤ੍ਵਮਸਿ ਸ਼੍ਵੇਤਕੇਤੋ." ਹੇ ਸ਼੍ਵੇਤਕੇਤੁ! ਉਹ ਤੂੰ ਹੀ ਹੈਂ. ਇਸ ਥਾਂ ਬ੍ਰਹਮ ਦੀ ਸਰਵਗ੍ਯਤਾ ਅਰ ਸ਼੍ਵੇਤਕੇਤੁ ਦੀ ਅਲਪਗ੍ਯਤਾ, ਬ੍ਰਹਮ ਦੀ ਸਰਵਵ੍ਯਾਪਿਤਾ ਅਰ ਸ਼੍ਵੇਤਕੇਤੁ ਦੀ ਏਕਦੇਸ਼ਿਤਾ ਦੀ ਏਕਤਾ ਦਾ ਗ੍ਰਹਿਣ ਹੈ. ਇਸ ਲਕ੍ਸ਼੍ਣਾ ਦਾ ਨਾਮ "ਭਾਗ ਤ੍ਯਾਗ" ਭੀ ਹੈ.
ਸੰ. जहत्स्वार्था- ਜਹਤਸ੍ਵਾਰ੍ਥਾ. ਸੰਗ੍ਯਾ- ਲਕ੍ਸ਼੍ਣਾ ਦਾ ਇੱਕ ਭੇਦ, ਜਿਸ ਵਿੱਚ ਪਦ ਆਪਣੇ ਵਾਚ੍ਯ ਅਰਥ ਨੂੰ ਛੱਡਕੇ ਭਾਵ ਅਰਥ ਬੋਧਨ ਕਰਦਾ ਹੈ. ਜੈਸੇ- "ਮੇਰਾ ਘਰ ਗੰਗਾ ਵਿੱਚ ਹੈ- ਮੈਂ ਹਰ ਵੇਲੇ ਗੰਗਾ ਵਿੱਚ ਰਹਿੰਦਾ ਹਾਂ." ਇਸ ਥਾਂ ਗੰਗਾ ਦਾ ਪ੍ਰਵਾਹ ਤ੍ਯਾਗਕੇ ਕਿਨਾਰੇ ਦਾ ਗ੍ਰਹਣ ਹੈ.
ਸੰ. ਸੰਗ੍ਯਾ- ਤ੍ਯਾਗ. ਛੱਡਣਾ. ਤਰਕ ਕਰਨਾ.
ਦੇਖੋ, ਜਹਿਰ.
JAHRÁ
JAHRÍ
ਅ਼. [جہل] ਸੰਗ੍ਯਾ- ਅਵਿਦ੍ਯਾ. ਨਾਦਾਨੀ. ਬੇਸਮਝੀ. "ਮਾਈ ਬਾਪ ਪਰੇ ਹੈਂ ਜਹਲ ਮੇ." (ਹਨੂ)