ਦੇਖੋ, ਵਸਫ.
ਵਸ ਗਿਆ. ਨਿਵਾਸ ਹੋ ਗਿਆ. "ਹਰਿਨਾਮਾ ਮਨਿ ਤਨਿ ਬਸਫਾ." (ਪ੍ਰਭਾ ਮਃ ੪) ੨. ਦੇਖੋ, ਵਸਫ.
ਅ਼. [بسم] ਸੰਗ੍ਯਾ- ਮੁਸਕਰਾਉਣ ਦਾ ਭਾਵ. ਸੰ. ਸ੍ਮਯਨ.
ਰਾਜ ਹੈਦਰਾਬਾਦ ਦੱਖਣ ਦੇ ਪ੍ਰਭਾਨੀ ਜਿਲੇ ਵਿੱਚ ਇੱਕ ਨਗਰ. ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨਦੇੜ ਨੂੰ ਜਾਂਦੇ ਹੋਏ ਇੱਥੇ ਅੱਠ ਦਿਨ ਵਿਰਾਜੇ ਹਨ. ਅਨਗਹਲੀ ਕਰਕੇ ਹੁਣ ਤੋੜੀ ਸਿੱਖਾਂ ਨੇ ਗੁਰਦ੍ਵਾਰਾ ਨਹੀਂ ਬਣਾਇਆ.
ਦੇਖੋ, ਵਸਮਾ.
same as ਗੁਜਾਰਾ , ਨਿਰਬਾਹ
ਅ਼. [بشر] ਸੰਗ੍ਯਾ- ਮਨੁਸ਼੍ਯ. ਪੁਰੁਸ. ਇਨਸਾਨ. ਮਨੁੱਖ.
to manage to live, stay, live through; to spend (night or day)
ਫ਼ਾ. [بسربُردن] ਸੰਗ੍ਯਾ- ਵਿਤਾਉਣ ਦਾ ਭਾਵ. ਗੁਜ਼ਾਰਨਾ। ੨. ਉਮਰ ਵਿਤਾਉਣਾ.
ਵਸ ਰਹੀਆ. ਨਿਵਾਸ ਹੋ ਰਿਹਾ ਹੈ. "ਭੁਇਅੰਗਨਿ ਬਸਰੀਆ." (ਬਿਨਾ ਮਃ ੫) ਦੇਖੋ, ਭੁਇਅੰਗਨਿ.
ਦੇਖੋ, ਬਸੁਅ। ੨. ਦੇਖੋ, ਵਸਾ। ੩. ਫ਼ਾ. [بسا] ਵਿ- ਬਹੁਤ। ੪. ਸੰਗ੍ਯਾ- ਫ਼ਾਰਸ ਦਾ ਇੱਕ ਨਗਰ.
ਕ੍ਰਿ- ਵਸਾਉਣਾ. ਆਬਾਦ ਕਰਨਾ। ੨. ਮਨ ਵਿੱਚ ਧਾਰਨ ਕਰਨਾ. "ਮਨ ਮਾਂਹਿ ਬਸਾਇ." (ਗੁਪ੍ਰਸੂ) ੩. ਵਸ਼ ਚੱਲਣਾ. ਬਲ ਪੈਣਾ. "ਕਾਲੈ ਕਾ ਕਿਛੁ ਨ ਬਸਾਇ." (ਵਾਰ ਸੋਰ ਮਃ ੩) ੪. ਵਰਸਾਉਣਾ. ਵਰਖਾ ਕਰਨੀ. "ਫੂਲ ਸੁਰਾਨ ਬਸਾਏ." (ਦੱਤਾਵ) "ਤਬ ਸਭ ਲੋਗਨ ਫੂਲ ਬਸਾਏ." (ਗੁਪ੍ਰਸੂ)