اُ توں شروع ہون والے پنجابی لفظاں دے معنےਆ

ਸੰਗ੍ਯਾ- ਆਭਾ (ਸ਼ੋਭਾ) ਵਾਲੀ ਸੈਨਾ. ਫੌਜ. (ਸਨਾਮਾ)


ਸੰ. ਸੰਗ੍ਯਾ- ਗਹਿਣਾ. ਭੂਸਣ. "ਹਰਿਨਾਮ ਰੰਗ ਆਭਰਣੀ." (ਜੈਤ ਮਃ ੫) ੨. ਪੋਸਣ. ਪਰਵਰਿਸ਼. ਪਾਲਨ.


ਸੰ. ਸੰਗ੍ਯਾ- ਸ਼ੋਭਾ। ੨. ਪ੍ਰਭਾ. ਚਮਕ। ੩. ਉਪਮਾ.


ਸੰ. ਸੰਗ੍ਯਾ- ਪ੍ਰਤਿਬਿੰਬ. ਝਲਕ. ਛਾਇਆ.


ਦੇਖੋ, ਅਭਾਗਾ. "ਜਨਮਤ ਕੀ ਨ ਮੂਓ ਆਭਾਗਾ." (ਮਾਰੂ ਸੋਲਹੇ ਮਃ ੩)


ਸੰਗ੍ਯਾ- ਆਭਾ (ਸ਼ੋਭਾ) ਵਾਲੀ ਸੈਨਾ. ਫੌਜ. (ਸਨਾਮਾ)


ਸੰ. ਸੰਗ੍ਯਾ- ਬੋਝ. ਭਾਰ। ੨. ਜ਼ਿੰਮੇਵਾਰੀ। ੩. ਉਪਕਾਰ. ਇਹਸਾਨ। ੪. ਇੱਕ ਵਰਣਿਕ ਛੰਦ. ਦੇਖੋ, ਸਵੈਯੇ ਦਾ ਰੂਪ ੨੭.


ਦੇਖੋ, ਅਭਿਖੇਕ। ੨. ਵਿ- ਅਭਿਖੇਕ ਸੰਬੰਧੀ.


ਦੇਖੋ, ਅਭਿਜ.


ਦੇਖੋ, ਅਭੁਲ. "ਆਪ ਆਭੁਲ ਨ ਭੁਲਉ." (ਸਵੈਯੇ ਸ੍ਰੀ ਮੁਖਵਾਕ ਮਃ ੫)