اُ توں شروع ہون والے پنجابی لفظاں دے معنےਉ

ਦੇਖੋ, ਉਦਯ ਸਿੰਘ.


ਉਦਵੇਗ ਦਾ ਸੰਖੇਪ. ਉਮੰਗ. ਉਤਸਾਹ.#"ਪ੍ਰੀਤਿ ਕਰ ਰਿਦੈ ਹਰਖਾਵਨ ਉਦੇਗ ਹੀ." (ਨਾਪ੍ਰ)


ਦੇਖੋ, ਉਹਦੇਦਾਰ. "ਉਦੇਦਾਰ ਉਇ ਦੋਇ ਹਰੀ ਕੇ." (ਗੁਪ੍ਰਸੂ)


ਦੇਖੋ, ਉਦਯ. "ਉਦੈ ਅਸਤੁ ਕੀ ਮਨ ਬੁਧਿ ਨਾਸੀ." (ਆਸਾ ਕਬੀਰ)


ਦੇਖੋ, ਉਦਯ ਅਸ੍ਤ.


ਦੇਖੋ, ਉਦਯ ਸਿੰਘ.


ਵਿ- ਉਦਿਤ- ਉਤਸਾਹ ਹੌਸਲੇਮੰਦ. "ਉਦੋਸਾਹੈ ਕਿਆ ਨੀਸਾਨੀ." (ਸਵਾ ਮਃ ੧)


ਉਦਯ- ਸ਼੍ਰੀ. ਸੰਗ੍ਯਾ- ਪ੍ਰਭੁਤਾ. ਵਿਭੂਤਿ ਦੀ ਵ੍ਰਿੱਧਿ. "ਉਦੋਸੀਅ ਘਰੇ ਹੀ ਵੁਠੀ." (ਸਵਾ ਮਃ ੧)


ਸੰ. उद्योत- ਉਦ੍ਯੋਤ. ਸੰਗ੍ਯਾ- ਪ੍ਰਕਾਸ਼ ਚਮਤਕਾਰ. "ਭਾਵੀ ਉਦੋਤ ਕਰਣੰ." (ਵਾਰ ਜੈਤ)#੨. ਪ੍ਰਭਾਤ. ਭੋਰ. ਤੜਕਾ "ਅਸਤ ਉਦੋਤ ਭਇਆ ਉਠਿਚਲੇ." (ਮਾਰੂ ਅਃ ਮਃ ੫)#੩. ਵਿ- ਪ੍ਰਕਾਸ਼ਿਤ. ਰੌਸ਼ਨ.