اُ توں شروع ہون والے پنجابی لفظاں دے معنےਆ

ਸੰ. ਆਭੂਸਣ. ਸੰਗ੍ਯਾ- ਗਹਿਣਾ. ਜ਼ੇਵਰ. "ਜਿਹ ਪ੍ਰਸਾਦਿ ਆਭੂਖਨ ਪਹਿਰੀਜੈ." (ਸੁਖਮਨੀ) ੨. ਅਲੰਕਾਰ. ਕਾਵ੍ਯ ਦਾ ਸ਼ਿੰਗਾਰ.


ਸੰਗੀਤ ਅਨੁਸਾਰ ਧ੍ਰੁਵਪਦ ਆਦਿ ਦਾ ਅੰਤਿਮ ਭਾਗ. ਭੋਗ ਦਾ ਹਿੱਸਾ.


ਦੇਖੋ, ਅਭੰਜ.


ਸੰ. ਸੰਗ੍ਯਾ- ਆਉਂ. ਅਨਪਚ ਅੰਨ ਦਾ ਰਸ, ਜੋ ਅੰਤੜੀ ਤੋਂ ਗੁਦਾ ਰਸਤੇ ਡਿਗਦਾ ਹੈ. ਦੇਖੋ, ਆਮਪਾਤ ੨। ੨. ਸੰ. ਆਮ੍ਰ. ਅੰਬ। ੩. ਸੰ. ਆਮਯ. ਰੋਗ. "ਸੁਨ ਲਹਿਣਾ ਹਰਖ੍ਯੋ ਰਿਦੇ ਜ੍ਯੋਂ ਆਮੀ ਖ੍ਵੈ ਆਮ." (ਨਾਪ੍ਰ) ਜਿਵੇਂ ਰੋਗੀ ਰੋਗ ਨੂੰ ਖੋਕੇ ਪ੍ਰਸੰਨ ਹੁੰਦਾ ਹੈ। ੪. ਅ਼. [عام] ਆ਼ਮ. ਵਿ- ਸਾਮਾਨ੍ਯ. ਮਾਮੂਲੀ. ਸ਼ਾਧਾਰਣ. ਜੋ ਖ਼ਾਸ ਨਹੀਂ। ੫. ਪ੍ਰਸਿੱਧ। ੬. ਸੰਗ੍ਯਾ- ਸਾਲ. ਵਰ੍ਹਾ.


ਦੇਖੋ, ਆਮਿਖ.


ਸੰਗ੍ਯਾ- ਦਿੱਲੀ ਦੇ ਬਾਦਸ਼ਾਹਾਂ ਦਾ ਉਹ ਦਰਬਾਰੀ ਕਮਰਾ, ਜਿਸ ਵਿੱਚ ਖ਼ਾਸ ਦਰਬਾਰੀ ਅਤੇ ਆ਼ਮ ਲੋਕ ਹ਼ਾਜਿਰ ਹੁੰਦੇ ਸਨ। ੨. ਉਹ ਸ਼ਾਹੀ ਦਰਬਾਰ ਜਿਸ ਵਿੱਚ ਆਮ ਅਤੇ ਖਾਸ ਨੂੰ ਹਾਜਿਰ ਹੋਣ ਦੀ ਆਗ੍ਯਾ ਹੋਵੇ. "ਆਮ ਖਾਸ ਮੇ ਕਰੀ ਪ੍ਰਸੰਸਾ." (ਗੁਪ੍ਰਸੂ)


ਫ਼ਾ. [آمد] ਆਇਆ. "ਕੂਜਾ ਆਮਦ ਕੁਜਾ ਰਫਤੀ." (ਤਿਲੰ ਨਾਮਦਵੇ) ਕਿੱਥੇ ਆਇਆ ਕਿੱਥੇ ਤੂੰ ਗਿਆ। ੨. ਸੰਗ੍ਯਾ- ਆਮਦਨੀ. ਸੰ. ਆਯ. "ਆਮਦ ਖ਼ਰਚ ਸਁਭਾਰਨ ਕਰੈ." (ਗੁਪ੍ਰਸੂ)


ਫ਼ਾ. [آمدن] ਕ੍ਰਿ- ਆਉਣਾ. ਆਗਮਨ। ੨. ਸੰਗ੍ਯਾ- ਆਮਦਨ. ਆਮਦਨੀ.


ਫ਼ਾ. [آمدند] ਉਹ (ਵਹ) ਆਏ.


ਸੰ. आमनस्. ਆਮਨਸ. ਸੰਗ੍ਯਾ- ਰੋਗ. ਬੀਮਾਰੀ.