ਸੰਗ੍ਯਾ- ਆਰਦਾਰ ਚਰਖ਼. ਚਕ੍ਰ. "ਚਰਖਰ ਸੰਗੰ." (ਰਾਮਾਵ)
ਦੇਖੋ, ਚਰਖੀ.
nan
ਫ਼ਾ. [چرخہ] ਚਰਖ਼ਹ. ਸੰਗ੍ਯਾ- ਗੋਲਾਕਾਰ ਚਕ੍ਰ।੨ ਸੂਤ ਕੱਤਣ ਦਾ ਯੰਤ੍ਰ. "ਕੋਲੂ ਚਰਖਾ ਚਕੀ ਚਕੁ." (ਵਾਰ ਆਸਾ)
ਕ੍ਰਿ- ਚਰਖਾ ਕੱਤਣ ਵਾਲੀ ਭਾਰਯਾ (ਜੋਰੂ) ਨੂੰ ਸਹੇੜਨਾ (ਸਾਥੀ ਬਣਾਉਣਾ) ਸ਼ਾਦੀ ਕਰਨੀ. "ਅਬ ਸਹੇਰਬੋ ਚਰਖਾ ਚਹੀਐ। ਜਿਸ ਨੇ ਬ੍ਰਿੱਧਪਨੋ ਨਿਰਬਹੀਐ." (ਗੁਪ੍ਰਸੂ)
ਚਰਖੜੀ. ਚਰਖ਼ੇ ਦੇ ਆਕਾਰ ਦਾ ਇੱਕ ਗੋਲ ਯੰਤ੍ਰ, ਜਿਸ ਤੇ ਅਪਰਾਧੀ ਦਾ ਅੱਧਾ ਸ਼ਰੀਰ ਬੰਨ੍ਹਕੇ ਅੱਧਾ ਖੁਲ੍ਹਾ ਲਟਕਦਾ ਰਹਿਣ ਦਿੱਤਾ ਜਾਂਦਾ ਸੀ. ਜਿਸ ਵੇਲੇ ਚਰਖ਼ੀ ਜ਼ੋਰ ਨਾਲ ਘੁਮਾਈ ਜਾਂਦੀ, ਤਦ ਲਟਕਦੇ ਹੋਏ ਅੰਗ ਝਟਕੇ ਨਾਲ ਚੂਰ ਹੋ ਜਾਂਦੇ. ਮੁਸਲਮਾਨਾਂ ਦੇ ਰਾਜ ਵਿੱਚ ਬਹੁਤ ਆਦਮੀ ਚਰਖ਼ੀ ਚਾੜ੍ਹਕੇ ਮਾਰੇ ਜਾਂਦੇ ਸਨ. ਵਕੀਲ ਸਬੇਗ ਸਿੰਘ ਅਤੇ ਸ਼ਾਹਬਾਜ਼ ਸਿੰਘ ਆਦਿਕ ਅਨੇਕ ਸਿੰਘ ਤੁਰਕਾਂ ਨੇ ਇਸੇ ਯੰਤ੍ਰ ਨਾਲ ਮਾਰੇ. "ਚਾੜ੍ਹ ਚਰਖੜੀ ਮਾਰੋਂ ਦੁਖ ਦੈ ਭਾਰੈ." ਅਤੇ "ਸਿੰਘ ਚਰਖੀ ਪਰ ਚੜ੍ਹਵਾਏ". (ਪੰਪ੍ਰ) ੨. ਘੋੜੇ ਦੀ ਚਕਰੀ. ਚਕ੍ਰ ਵਾਂਙ ਘੋੜੇ ਦੇ ਘੁੰਮਣ ਦੀ ਕ੍ਰਿਯਾ. "ਚਰਖੀ ਫਿਰ ਗੇਰਹਿ ਅਸਵਾਰ." (ਗੁਪ੍ਰਸੂ) ੩. ਛੋਟਾ ਚਰਖਾ.
ਕ੍ਰਿ- ਚਰਖ਼ੀ ਉੱਪਰ ਚੜ੍ਹਾ ਦੇਣਾ. ਦੇਖੋ, ਚਰਖੀ ੧.
ਸੰਗ੍ਯਾ- ਚਰ (ਵਿਚਰਣਾ) ਗ (ਆਕਾਸ਼). ਆਕਾਸ਼ ਵਿੱਚ ਵਿਚਰਣ ਵਾਲਾ ਇੱਕ ਪੰਛੀ, ਜਿਸ ਦਾ ਨਾਮ ਫ਼ਾ. [چرغ] ਚਰਗ਼ ਅਤੇ ਅ਼. [صقر] ਸਕ਼ਰ ਹੈ. ਇਹ ਸ੍ਯਾਹਚਸ਼ਮ ਸ਼ਿਕਾਰੀ ਪੰਛੀ ਹੈ. ਚਰਗ ਕੱਦ ਵਿੱਚ ਇੱਲ ਨਾਲੋਂ ਕੁਝ ਛੋਟਾ ਹੁੰਦਾ ਹੈ. ਇਸ ਦੇ ਪੰਜੇ ਭਾਰੀ ਅਤੇ ਬਹੁਤ ਫੁਰਤੀਲਾ ਹੁੰਦਾ ਹੈ. ਅੱਖ ਇੱਲ ਨਾਲੋਂ ਵੱਡੀ ਹੁੰਦੀ ਹੈ. ਇਹ ਪੰਜਾਬ ਦਾ ਵਸਨੀਕ ਨਹੀਂ, ਠੰਢੇ ਪਹਾੜਾਂ ਤੋਂ ਸਰਦੀ ਦੇ ਸ਼ੁਰੂ ਵਿੱਚ ਆਉਂਦਾ ਹੈ ਅਤੇ ਗਰਮੀਆਂ ਵਿੱਚ ਮੁੜ ਜਾਂਦਾ ਹੈ ਅਰ ਪਹਾੜ ਦੀਆਂ ਖੁੱਡਾਂ ਵਿੱਚ ਆਂਡੇ ਦਿੰਦਾ ਹੈ. ਚੂਹੇ ਕਿਰਲੇ ਖਾਕੇ ਗੁਜਾਰਾ ਕਰਦਾ ਹੈ, ਕਦੇ ਕਦੇ ਪੰਛੀਆਂ ਨੂੰ ਭੀ ਮਾਰ ਲੈਂਦਾ ਹੈ. ਪਾਲਿਆ ਹੋਇਆ ਚਰਗ ਸਹੇ ਦਾ ਚੰਗਾ ਸ਼ਿਕਾਰ ਕਰਦਾ ਹੈ ਅਤੇ ਕੂੰਜ ਨੂੰ ਭੀ ਫੜ ਲੈਂਦਾ ਹੈ. ਸ਼ਿਕਾਰੀ ਇਸ ਨੂੰ ਛੀ ਮਹੀਨੇ ਆਪਣੇ ਪਾਸ ਰੱਖਦੇ ਹਨ, ਵੱਧ ਤੋਂ ਵੱਧ ਇੱਕ ਵਰ੍ਹਾ, ਇਸ ਪਿੱਛੋਂ ਇਹ ਨਿਕੰਮਾ ਹੋ ਜਾਂਦਾ ਹੈ. ਮਾਸ ਖਾਣ ਵੇਲੇ ਇਹ ਬਹੁਤ ਸਿਰ ਹਿਲਾਇਆ ਕਰਦਾ ਹੈ. ਚਰਗ ਮਦੀਨ ਹੈ, ਇਸ ਦਾ ਨਰ ਚਰਗੇਲਾ ਕਹਾਉਂਦਾ ਹੈ, ਜੋ ਕੱਦ ਵਿੱਚ ਛੋਟਾ ਹੁੰਦਾ ਹੈ ਅਤੇ ਸ਼ਿਕਾਰ ਲਈ ਨਿਕੰਮਾ ਪੰਛੀ ਹੈ. ਦੇਖੋ, ਸ਼ਿਕਾਰੀ ਪੰਛੀਆਂ ਦਾ ਚਿਤ੍ਰ. "ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ." (ਵਾਰ ਮਾਝ ਮਃ ੧) ੨. ਤਰਕ (ਤਰਕ੍ਸ਼ੁ hyena) ਨੂੰ ਭੀ ਲੋਕ ਚਰਕ ਅਤੇ ਚਰਗ ਆਖਦੇ ਹਨ.
ਚਰਗ ਦਾ ਨਰ. ਦੇਖੋ, ਚਰਗ. ਚਰਗੇਲਾ ਸ਼ਿਕਾਰ ਲਈ ਨਹੀਂ ਪਾਲਿਆ ਜਾਂਦਾ.