اُ توں شروع ہون والے پنجابی لفظاں دے معنےਸ

ਜਿਲਾ ਲਹੌਰ ਦੀ ਕੁਸੂਰ ਤਸੀਲ ਵਿੱਚ ਇੱਕ ਪਿੰਡ, ਜਿਸ ਥਾਂ ਅੰਗ੍ਰੇਜਾਂ ਦੀ ਸਿੱਖਾਂ ਨਾਲ ੧੦. ਫਰਵਰੀ ਸਨ ੧੮੪੬ ਨੂੰ ਵ੍ਰਿਥਾ ਲੜਾਈ ਹੋਈ.


ਸੰ. सुवृत्ति् ਸੁਵ੍ਰਿੱਤਿ. ਸੰਗ੍ਯਾ- ਉੱਤਮ ਵ੍ਰਿੱਤਿ। ੨. ਚੰਗੀ ਉਪਜੀਵਿਕਾ. "ਸੋਬ੍ਰਿੱਤ ਬ੍ਰਿੱਤ ਕੋ ਕਰੈਂ." (ਸੂਰਜਾਵ)


ਸੰ. ਸ਼ੋਭਾ. ਸੰਗ੍ਯਾ- ਸੁੰਦਰਤਾ. "ਅਚਰਜ ਸੋਭ ਬਣਾਈ." (ਸੋਰ ਮਃ ੫) ੨. ਕੀਰਤਿ. ਵਡਿਆਈ। ੩. ਸੰ. ਸ਼ੋਭ. ਵਿ- ਸ਼ੋਭਾ ਵਾਲਾ. ਸਜੀਲਾ. ਸੁੰਦਰ.


ਸੰ. ਸ਼ੋਭਨ. ਵਿ- ਸ਼ੋਭਾ ਵਾਲਾ। ੨. ਸੁੰਦਰ. ਖੂਬਸੂਰਤ। ੩. ਉੱਤਮ. ਸ਼੍ਰੇਸ੍ਠ। ੪. ਸੰਗ੍ਯਾ- ਇੱਕ ਛੰਦ, ਇਸ ਦਾ ਨਾਉਂ "ਸਿੰਹਿਕਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੪ ਮਾਤ੍ਰਾ. ਪਹਿਲਾ ਵਿਸ਼੍ਰਾਮ ੧੪. ਪੁਰ, ਦੂਜਾ ੧੦. ਮਾਤ੍ਰਾ ਪੁਰ. ਅੰਤ ਜਗਣ .#ਉਦਾਹਰਣ-#ਨਾਥ ਅਦਭੁਤ ਗਤਿ ਅਪਰਮਿਤ, ਚਰਿਤ ਕਹਤ ਬਨੈ ਨ.#(ਗੁਰੁਪਦ ਪ੍ਰੇਮ ਪ੍ਰਕਾਸ਼)#੫. ਅਗਨਿ। ੬. ਸ਼ਿਵ। ੭. ਕਮਲ। ੮. ਭੂਖਣ. ਗਹਿਣਾ. ੯. ਧਰਮ। ੧੦. ਸੰਧੂਰ.


ਸੰਗ੍ਯਾ- ਸੈਨਾ, ਜੋ ਸ਼ੋਭਾ ਵਾਲੀ ਹੈ. (ਸਨਾਮਾ) ੨. ਦੇਖੋ, ਸੋਭਨੀਅ.


ਵਿ- ਸ਼ੋਭਨੀਯ. ਸ਼ੋਭਾ ਲਾਇਕ. "ਤੇ ਸ੍ਰਵਣ ਭਲੇ ਸੋਭਨੀਕ ਹੈਂ, ਮੇਰੀ ਜਿੰਦੁੜੀਏ!" (ਬਿਹਾ ਛੰਤ ਮਃ ੪)


ਸੰ. ਸ਼ੋਭਾ. ਸੰਗ੍ਯਾ- ਚਮਕ. ਪ੍ਰਕਾਸ਼। ੨. ਸੁੰਦਰਤਾ.