اُ توں شروع ہون والے پنجابی لفظاں دے معنےਆ

ਸੰ. आम्नाय. ਸੰਗ੍ਯਾ- ਵੇਦ। ੨. ਅਭ੍ਯਾਸ। ੩. ਰੀਤਿ. ਮਰ੍‍ਯਾਦਾ (ਮਰਜਾਦਾ). ੪. ਸਾਂਪ੍ਰਦਾਯ. ਸੰਪ੍ਰਦਾ ਨਾਲ ਹੈ ਜਿਸਦਾ ਸੰਬੰਧ.


ਆਮ (ਕੱਚੇ) ਗਰਭ ਦਾ ਪਾਤ (ਡਿਗਣਾ). ਦੇਖੋ, ਗਰਭ ਸ੍ਰਾਵ। ੨. ਆਂਉਂ ਦੇ ਡਿਗਣ ਨੂੰ ਭੀ ਆਮਪਾਤ ਆਖਦੇ ਹਨ, ਜਠਰਾਗਨਿ ਦੇ ਨਿਰਬਲ ਹੋਣ ਤੋਂ ਅਨਪਚ ਦੇ ਕਾਰਣ ਅੰਨ ਦਾ ਕੱਚਾ ਰਸ ਵਿਕਾਰੀ ਹੋ ਜਾਂਦਾ ਹੈ. ਇਹੀ ਆਂਉਂ ਦੀ ਸ਼ਕਲ ਹੋ ਕੇ ਅੰਤੜੀ ਤੋਂ ਬਾਹਰ ਆਉਂਦਾ ਹੈ. ਆਂਉਂ ਵਿਚ ਬਹੁਤ ਦੁਰਗੰਧ ਹੁੰਦੀ ਹੈ ਅਰ ਪਾਣੀ ਵਿੱਚ ਡੁੱਬ ਜਾਂਦੀ ਹੈ. ਇਸ ਰੋਗ ਵਿੱਚ ਚਾਵਲ ਸਾਬੂਦਾਨਾ ਆਦਿਕ ਨਰਮ ਗਿਜਾ ਖਾਣੀ ਚਾਹੀਏ, ਭਾਰੀ ਅਤੇ ਕਰੜੇ ਭੋਜਨ ਦੁਖਦਾਈ ਹਨ. ਜੇ ਅੰਤੜੀ ਵਿੱਚ ਜ਼ਖਮ ਹੋ ਜਾਵੇ ਅਤੇ ਆਉਂ ਨਾਲ ਲਹੂ ਆਵੇ ਅਤੇ ਮੈਲ ਦਰਦ ਨਾਲ ਝੜੇ, ਤਦ ਇਸ ਨੂੰ ਮਰੋੜਾ ਅਥਵਾ ਪੇਚਿਸ਼ ਆਖਦੇ ਹਨ. ਦੇਖੋ, ਪੇਚਿਸ਼.#ਆਂਉਂ ਦੇ ਰੋਗੀ ਨੂੰ ਹਾਊਬੇਰ, ਅਦਰਕ, ਮੋਥਾ ਅਤੇ ਪਿੱਤ ਪਾਪੜਾ ਉਬਾਲਕੇ ਪਿਆਉਣਾ ਗੁਣਕਾਰੀ ਹੈ. ਬਿੱਲ ਦਾ ਗੁੱਦਾ ਗੁੜ ਨਾਲ ਮਿਲਾਕੇ ਖਾਣਾ ਜਾਂ ਚਾਯ ਦੀ ਤਰ੍ਹਾਂ ਪੀਣਾ ਚੰਗਾ ਹੈ. ਸੁੰਢ, ਚਿੱਟਾ ਜੀਰਾ, ਸੇਂਧਾ ਲੂਣ, ਹਿੰਗ, ਜਾਇਫਲ, ਅੰਬ ਦੀ ਗੁਠਲੀ, ਬਿੱਲ, ਕੱਥ ਅਤੇ ਭੜਿੰਗੀ ਦਾ ਚੂਰਣ ਦਹੀਂ ਨਾਲ ਫੱਕਣਾ ਬਹੁਤ ਹੱਛਾ ਅਸਰ ਕਰਦਾ ਹੈ. "ਆਮਪਾਤ ਅਰੁ ਸ੍ਰੋਣਤ ਪਾਤਾ." (ਚਰਿਤ੍ਰ ੪੦੫)


ਸੰ. ਸੰਗ੍ਯਾ- ਰੋਗ. ਬੀਮਾਰੀ। ੨. ਹਾਨੀ. ਨੁਕਸਾਨ। ੩. ਬਦਹਜਮੀ. ਅਜੀਰਣ। ੪. ਊਂਟ. ਸ਼ੁਤਰ.


ਦੇਖੋ, ਅਮਰ. "ਆਪ ਗਵਾਇ ਆਮਰ ਰਹੇ." (ਆਸਾ ਅਃ ਮਃ ੧) "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫) ੨. [آمر] ਆਮਿਰ. ਜੋ ਅਮਰ ਕਰੇ. ਜੋ ਹੁਕਮ ਚਲਾਵੇ. "ਧੁਰ ਕੀ ਭੇਜੀ ਆਈ ਆਮਰ." (ਆਸਾ ਮਃ ੫) ਹੁਕਮ ਚਲਾਉਣ ਵਾਲੀ ਮਾਇਆ। ੩. ਅ਼. [امر] ਅੱਮਰ. ਕਮਜ਼ੋਰ. ਨਿਰਬਲ. "ਇਹੁ ਆਮਰ ਹਮ ਗੁਰਿ ਕੀਏ ਦਰਬਾਰੀ." (ਆਸਾ ਮਃ ੫) ਇਹ ਮਾਇਆ ਨਿਰਬਲ ਹੋ ਗਈ ਅਤੇ ਅਸੀਂ ਪ੍ਰਧਾਨ ਬਣ ਗਏ.


ਸੰ. ਆਮਰ੍ਸ. ਸੰਗ੍ਯਾ- ਕ੍ਰੋਧ. ਗੁੱਸਾ. "ਇਰਖਾ ਪਰੁਖਾ ਛਲ ਆਮਰਖਾ." (ਨਾਪ੍ਰ) ਈਰਖਾ ਰੁੱਖਾਪਨ ਕਪਟ ਅਤੇ ਕ੍ਰੋਧ। ੨. ਸੰ. ਆਮਰ੍‍ਸ਼. ਚੰਗੀ ਤਰ੍ਹਾਂ ਸਪਰਸ਼ ਕਰਨਾ. ੩. ਮਸ਼ਵਰਾ. ਸਲਾਹ. ਮੰਤ੍ਰ.


ਦੇਖੋ, ਅਮਰ ਅਤੇ ਆਮਰ "ਅਜੀ ਆਮਰੀ ਨਿਵਲਕਾ ਕਰਮ ਵਾਰੇ." (ਦੱਤਾਵ) ਅਜ ਅਮਰ ਯੋਗਾਭ੍ਯਾਸੀ


ਦੇਖੋ, ਅਮਰੂਦ.


ਦੇਖੋ, ਆਮਰ.


ਦੇਖੋ, ਆਮਿਲ.