اُ توں شروع ہون والے پنجابی لفظاں دے معنےਚ

ਸੰ. चर्च् ਧਾ- ਬੋਲਣਾ, ਚਰਚਾ ਕਰਨਾ, ਨਿੰਦਾ ਕਰਨਾ, ਦੁੱਖ ਦੇਣਾ, ਵਿਚਾਰਨਾ, ਪੜ੍ਹਦਾ, ੨. ਦੇਖੋ, ਚਰਚਨ। ੩. ਦੇਖੋ, ਚਰਚਾ.


ਕ੍ਰਿ- ਲੇਪਨ. ਚੰਦਨ ਆਦਿ ਦਾ ਪੋਚਾ ਦੇਣਾ। ੨. ਦੇਵਤਾ ਗ੍ਰੰਥ ਆਦਿ ਨੂੰ ਚੰਦਨ ਦਾ ਤਿਲਕ ਕਰਨਾ.


ਦੇਖੋ, ਚਚਰੀਆ। ੨. ਸੰ. ਚਰ੍‍ਚਰੀ. ਸੰਗ੍ਯਾ- ਫਾਗ ਦਾ ਗੀਤ. ਹੋਲੀ ਦਾ ਗਾਇਨ। ੩. ਡਫ। ੪. ਨ੍ਰਿਤ੍ਯ ਅਤੇ ਗਾਇਨ ਦੀ ਧੂੰਮ. "ਕਰਤ ਕਰਤ ਚਰਚ ਚਰਚ ਚਰਚਰੀ." (ਕਾਨ ਮਃ ੫) ਪੂਜਕ ਲੋਕ ਚਰਚਨ ਅਤੇ ਨ੍ਰਿਤ੍ਯ ਕਰਦੇ ਹਨ। ੫. ਗਿੱਧਾ। ੬. ਇੱਕ ਛੰਦ. ਦੇਖੋ, ਚਾਚਰੀ। ੭. ਯੋਗ ਦੀ ਇੱਕ ਮੁਦ੍ਰਾ.


ਸੰ. ਚਰ੍‍ਚਾ. ਸੰਗ੍ਯਾ- ਵਰਣਨ. ਬਯਾਨ (ਬਿਨਾ). ਕਥਨ। ੨. ਪ੍ਰਸ਼ਨ ਉੱਤਰ. ਵਿਦ੍ਵਾਨਾਂ ਨੇ ਚਰਚਾ ਦੇ ਚਾਰ ਭੇਦ ਥਾਪੇ ਹਨ-#(ੳ) ਵਾਦ, ਪ੍ਰੇਮਭਾਵ ਨਾਲ ਪਰਸਪਰ ਪ੍ਰਸ਼ਨ ਉੱਤਰ ਕਰਕੇ ਤਸੱਲੀ ਕਰਨੀ.#(ਅ) ਹਿਤ, ਬਿਨਾ ਈਰਖਾ ਤੋਂ ਖੰਡਨ ਮੰਡਨ ਕਰਨਾ.#(ੲ) ਜਲਪ, ਆਪਣੇ ਮਤ ਦੀ ਪੁਸ੍ਟੀ ਲਈ ਦੂਜੇ ਦੀ ਦਲੀਲ ਨੂੰ ਰੱਦ ਕਰਨਾ.#(ਸ) ਵਿਤੰਡਾ, ਦੂਜੇ ਦਾ ਪੱਖ ਡੇਗਣ ਵਾਸਤੇ ਛਲ ਕਪਟ ਈਰਖਾ ਹਠ ਨਾਲ ਮਿਲੀ ਚਰਚਾ। ੩. ਪੂਜਾ. ਚੰਦਨ ਆਦਿਕ ਪਦਾਰਥਾਂ ਦਾ ਲੇਪਨ। ੪. ਸ਼ੁਹਰਤ. ਅਫ਼ਵਾਹ.