اُ توں شروع ہون والے پنجابی لفظاں دے معنےਧ

ਸੰ. ਧ੍ਯੈ ਦਾ ਅਰਥ ਹੈ ਸੋਚ ਵਿਚਾਰ, ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵਸ੍‍ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿਸਯ ਤੇ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਰ੍‍ਸ਼ਨ ਨੇ ਲਿਖਿਆ ਹੈ- ''तत्र प्रत्ययैकता ध्यानं'' (ਯੋਗਸੂਤ੍ਰ, ੩- ੨) "ਸੁਣਿਐ ਲਾਗੈ ਸਹਜਿ ਧਿਆਨੁ." (ਜਪੁ) "ਧਿਆਨੀ ਧਿਆਨੁ ਲਾਵਹਿ." (ਸ੍ਰੀ ਅਃ ਮਃ ੫) ੨. ਅੰਤਹਕਰਣ ਵਿਚ ਕਿਸੇ ਵਸਤੁ ਦਾ ਪ੍ਰਤੱਖ ਭਾਵ। ੩. ਖਿਆਲ. ਚਿੰਤਨ.


ਦੇਖੋ, ਅਧ੍ਯਾਪਕ.


ਕ੍ਰਿ- ਧ੍ਯਾਨ ਕਰਨਾ. ਚਿੰਤਨ ਕਰਨਾ. "ਧਿਆਵਉ ਗਾਵਉ ਗੁਣ ਗੋਵਿੰਦਾ." (ਆਸਾ ਮਃ ੫) "ਮੁਕਤੇ ਨਾਮਧਿਆਵਣਿਆ." (ਮਾਝ ਅਃ ਮਃ ੧) ਨਾਮਚਿੰਤਨ ਵਾਲੇ ਬੰਧਨਰਹਿਤ ਹਨ.


ਸੰ. धिष्. ਧਾ- ਸ਼ਬਦ ਕਰਨਾ, ਬਿਆਨ ਕਰਨਾ.


ਦੇਖੋ, ਅਧਿਸ੍ਠਾਨ. "ਰਜੁ ਧਿਸਟਾਨ ਆਹਿ ਅਗ੍ਯਾਨ." (ਗੁਪ੍ਰਸੂ)


ਸੰ. धिक. ਵ੍ਯ- ਗਿਲਾਨੀ ਅਤੇ ਅਨਾਦਰ ਬੋਧਕ ਸ਼ਬਦ. ਲਾਨਤ. ਫਿਟਕਾਰ.